ਉਤਰਾਖੰਡ ਵਿਚ ਬਾਬਾ ਕੇਦਾਰਨਾਥ ਦੀ ਵਿਸ਼ਾਲਤਾ ਨੂੰ ਹੋਰ ਵਧਾਉਣ ਲਈ ਇਥੇ ਇਕ 60 ਕੁਇੰਟਲ ਵਜ਼ਨ ਦੀ ਇਕ ‘ਓਮ’ ਦੀ ਪ੍ਰਤਿਮਾ ਲਗਾਈ ਜਾਵੇਗੀ। ਇਹ ਪੂਰੀ ਤਰ੍ਹਾਂ ਤੋਂ ਕਾਂਸੇ ਨਾਲ ਬਣੀ ਹੋਈ ਹੈ। ਇਸ ਨੂੰ ਬਾਬਾ ਕੇਦਾਰਨਾਥ ਧਾਮ ਤੋਂ 250 ਮੀਟਰ ਪਹਿਲਾਂ ਗੋਲ ਪਲਾਜਾ ਵਿਚ ਲਗਾਇਆ ਜਾਵੇਗਾ।
ਕੇਦਾਰਨਾਥ ਧਾਮ ਵਿਚ ਲੱਗਣ ਵਾਲੀ ਇਸ ਓਮ ਦੀ ਆਕ੍ਰਿਤੀ ਨੂੰ ਗੁਜਰਾਤ ਦੇ ਕਲਾਕਾਰਾਂ ਨੇ ਬਣਾਇਆ ਹੈ। ਓਮ ਨੂੰ ਸਥਾਪਤ ਕਰਨ ਸਮੇਂ ਇਸ ਨੂੰ ਚਾਰੋਂ ਪਾਸੇ ਤਾਂਬੇ ਨਾਲ ਵੈਲਡ ਕੀਤਾ ਜਾਵੇਗਾ ਤਾਂ ਕਿ ਧਾਮ ਵਿਚ ਆਉਣ ਵਾਲੇ ਕਿਸੇ ਵੀ ਸੰਕਟ ਦਾ ਇਸ ‘ਤੇ ਅਸਰ ਨਾ ਹੋਵੇ।
ਓਮ ਨੂੰ ਸਥਾਪਤ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਹੋਵੇ ਇਸ ਲਈ ਦੋ ਪੜਾਵਾਂ ਵਿਚ ਟ੍ਰਾਇਲ ਕੀਤਾ ਜਾ ਰਿਹਾ ਹੈ। ਫਸਟ ਹਾਊਂਟ ਵਿਚ ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਨੇ ਇਸ ਦਾ ਸਫਲ ਟ੍ਰਾਇਲ ਕਰ ਲਿਆ ਗਿਆ। ਅਥਾਰਟੀ ਨੇ PWD ਨਾਲ ਮਿਲ ਕੇ ਹਾਈਡ੍ਰਾ ਮਸ਼ੀਨ ਦੀ ਮਦਦ ਨਾਲ ਗੋਲ ਪਲਾਡਾ ਵਿਚ ਓਮ ਦੀ ਆਕ੍ਰਿਤੀ ਸਥਾਪਤ ਕਰਨ ਦਾ ਟ੍ਰਾਇਲ ਕੀਤਾ ਜੋ ਪੂਰੀ ਤਰ੍ਹਾਂ ਸਫਲ ਰਿਹਾ।
ਇਸ ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਓਮ ਨੂੰ ਸਥਾਪਤ ਕੀਤੇ ਜਾਣ ਦੇ ਬਾਅਦ ਇਸ ‘ਤੇ ਲਾਈਟਿੰਗ ਵੀ ਕੀਤੀ ਜਾਵੇਗੀ ਤਾਂ ਕਿ ਰਾਤ ਸਮੇਂ ਇਹ ਹੋਰ ਵੀ ਵਿਸ਼ਾਲ ਦਿਖਾਈ ਦੇਵੇ। ਰੁਦਰਪ੍ਰਯਾਗ ਦੇ ਡੀਐੱਮਏ ਮਯੂਰ ਦੀਕਸ਼ਨ ਨੇ ਕਿਹਾ ਕਿ ਓਮ ਦੀ ਆਕ੍ਰਿਤੀ ਸਥਾਪਤ ਹੋਣ ਨਾਲ ਕੇਦਾਰਨਾਥ ਗੋਲ ਪਲਾਜਾ ਦੀ ਵਿਸ਼ਾਲਤਾ ਹੋਰ ਵੀ ਵਧ ਜਾਵੇਗੀ। ਇਸ ਦੀ ਸਥਾਪਨਾ ਲਈ ਡੀਡੀਐੱਮਏ ਵੱਲੋਂ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਟਾਈਟਲਰ ਮਾਮਲੇ ‘ਤੇ ਹਰਸਿਮਰਤ ਬਾਦਲ ਦਾ ਕਾਂਗਰਸ ‘ਤੇ ਵਾਰ, ‘ਪਾਰਟੀ ਖੁਦ ਨੂੰ ਜਵਾਬਦੇਹ ਠਹਿਰਾਉਣ ‘ਚ ਅਸਫਲ’
ਕੇਦਾਰਨਾਥ ਧਾਮ ਵਿਚ ਪਿਛਲੇ ਸਾਰ ਗਰਭਵਗ੍ਰਹਿ ਦੀਆਂ ਦੀਵਾਰਾਂ ਤੇ ਛੱਤ ‘ਤੇ 550 ਸੋਨੇ ਦੀਆਂ ਪਰਤਾਂ ਚੜ੍ਹਾਈਆਂ ਗਈਆਂ ਸਨ। ਸੋਨੇ ਦੀ ਦੀਵਾਰ ਬਣਾਉਣ ਦਾ ਇਹ ਕੰਮ ਤਿੰਨ ਦਿਨ ਤੱਕ ਚੱਲਿਆ ਸੀ ਜਿਸ ਵਿਚ 19 ਕਾਰੀਗਰ ਲੱਗੇ ਸਨ। ਮਹਾਰਾਸ਼ਟਰ ਵਿਚ ਇਕ ਗੁੰਮਨਾਥ ਵਿਅਕਤੀ ਨੇ ਸੋਨੇ ਦਾ ਦਾਨ ਦਿੱਤਾ ਸੀ ਜਿਸ ਦੇ ਬਾਅਦ ਬਦਰੀਨਾਥ-ਕੇਦਾਰਨਾਥ ਕਮੇਟੀ ਨੇ ਇਸ ਕੰਮ ਨੂੰ ਪੂਰਾ ਕੀਤਾ। ਕੇਦਾਰਨਾਥ ਦੇ ਕਪਾਟ 25 ਅਪ੍ਰੈਲ ਨੂੰ ਖੁੱਲ੍ਹੇ ਸਨ। ਉਦੋਂ ਤੋਂ ਹੁਣ ਤੱਕ ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। ਹਾਲਾਂਕਿ ਵਿਚ ਕਈ ਵਾਰ ਭਾਰੀ ਬਰਫਬਾਰੀ ਦੇ ਚੱਲਦਿਆਂ ਯਾਤਰਾ ਨੂੰ ਰੋਕਿਆ ਵੀ ਗਿਆ।
ਵੀਡੀਓ ਲਈ ਕਲਿੱਕ ਕਰੋ -: