ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਇਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਲਤਾਨਵਿੰਡ ਰੋਡ ਨਿਊ ਆਜ਼ਾਦ ਨਗਰ ਦੇ ਰਹਿਣ ਵਾਲੇ ਕਰਨ ਵਜੋਂ ਹੋਈ ਹੈ।
ਕਰਨ ਨੇ ਅੰਕੁਰ ਨਾਮ ਦੇ ਇਕ ਨੌਜਵਾਨ ਨੂੰ ਉਸ ਦੇ ਘਰ ਦੇ ਚੱਕਰ ਕੱਟਣ ਤੋਂ ਮਨ੍ਹਾ ਕੀਤਾ ਸੀ, ਕਿਉਂਕਿ ਉਸ ਦੀਆਂ ਭੈਣਾਂ ਘਰ ਵਿਚ ਇਕੱਲੀਆਂ ਰਹਿੰਦੀਆਂ ਸਨ ਅਤੇ ਉਹ ਲਗਾਤਾਰ ਚੱਕਰ ਕੱਟਦਾ ਰਹਿੰਦਾ ਸੀ। ਮਨ੍ਹਾ ਕਰਨ ‘ਤੇ ਅੰਕੁਰ ਗੁੱਸੇ ‘ਚ ਆਇਆ ਅਤੇ ਉਸ ਨੇ ਕਰਨ ਨੂੰ ਇਕੱਲੇ ਬੁਲਾ ਕੇ ਗੋਲੀ ਮਾਰ ਦਿੱਤੀ।
ਮਾਮਲੇ ਦੀ ਕਾਰਵਾਈ ਕਰਦਿਆਂ ਪੁਲਿਸ ਨੇ ਚਮਰੰਗ ਰੋਡ ਨਿਵਾਸੀ ਅੰਕੁਰ, ਬੰਸ਼ੀ, ਮਾਨ, ਨਿਊ ਗੁਰਨਾਮ ਨਗਰ ਨਿਵਾਸੀ ਸੰਨੀ ਤੇ ਪ੍ਰਤਾਪ ਨਗਰ ਨਿਵਾਸੀ ਬਲਵਿੰਦਰ ਸਿੰਘ ਉਫ ਗੋਲੂ ਤੋਂ ਇਲਾਵਾ 6 ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਮਾਂ ਆਰਤੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਗੋਲੂ ਅਤੇ ਸੰਨੀ ਸ਼ਨੀਵਾਰ ਰਾਤ ਕਰੀਬ 8.30 ਵਜੇ ਕਰਨ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਇੱਕ ਝਗੜਾ ਸੁਲਝਾਉਣਾ ਹੈ।
ਗੋਲੂ ਅਤੇ ਸੰਨੀ ਜਿਸ ਤਰੀਕੇ ਨਾਲ ਘਰ ‘ਚ ਦਾਖਲ ਹੋਏ, ਉਨ੍ਹਾਂ ਨੂੰ ਸ਼ੱਕ ਗਿਆ। ਇਸ ਲਈ ਉਨ੍ਹਾਂ ਨੇ ਗੁਰਪ੍ਰੀਤ ਨੂੰ ਉਸਦੇ ਮਗਰ ਭੇਜ ਦਿੱਤਾ ਅਤੇ ਆਪ ਵੀ ਨਾਲ ਚਲ ਪਈ। ਉਹ ਕੁਝ ਦੂਰ ਹੀ ਗਏ ਸਨ ਕਿ ਉਨ੍ਹਾਂ ਵੇਖਿਆ ਕਿ ਦੋਸ਼ੀ ਨੇ ਕਰਨ ਨੂੰ ਫੜਿਆ ਹੋਇਆ ਸੀ। ਸੰਨੀ ਅਤੇ ਗੋਲੂ ਅੰਕੁਰ ਨੂੰ ਦੱਸ ਰਹੇ ਸਨ ਕਿ ਉਨ੍ਹਾਂ ਨੇ ਉਸ ਦੇ ਕਹੇ ਮੁਤਾਬਕ ਕੰਮ ਕਰ ਦਿੱਤਾ ਹੈ। ਇਸ ਦੌਰਾਨ ਅੰਕੁਰ ਨੇ ਪਿਸਤੌਲ ਕੱਡੀ ਅਤੇ ਕਰਨ ਵੱਲ ਫਾਇਰ ਕਰ ਦਿੱਤਾ।
ਜਦੋਂ ਕਰਨ ਥੋੜਾ ਹਟ ਗਿਆ ਤਾਂ ਬੰਸੀ ਨੂੰ ਗੋਲੀ ਲੱਗੀ। ਅੰਕੁਰ ਨੇ ਫਿਰ ਫਾਇਰ ਕੀਤਾ, ਜੋ ਸਿੱਧਾ ਕਰਨ ਦੇ ਖੱਬੇ ਮੋਢੇ ‘ਤੇ ਦਿਲ ਵਾਲੀ ਜਗ੍ਹਹਾ ਲੱਗ ਗਿਆ। ਕਰਨ ਹੇਠਾਂ ਡਿੱਗ ਪਿਆ ਅਤੇ ਅੰਕੁਰ ਨੇ ਇਕ ਹੋਰ ਫਾਇਰ ਕੀਤਾ, ਜੋ ਕਰਨ ਦੀ ਸੱਜੀ ਬਾਂਹ ‘ਤੇ ਲੱਗਾ।
ਇਸ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ’ਤੇ ਫਰਾਰ ਹੋ ਗਏ। ਗੁਰਪ੍ਰੀਤ ਦੌੜ ਕੇ ਕਰਨ ਕੋਲ ਗਿਆ ਅਤੇ ਐਂਬੂਲੈਂਸ ਬੁਲਾ ਕੇ ਉਸ ਨੂੰ ਹਸਪਤਾਲ ਲੈ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਕਰਨ ਦੀ ਮੌਤ ਹੋ ਗਈ।
ਮ੍ਰਿਤਕ ਕਰਨ ਦੀ ਮਾਂ ਆਰਤੀ ਨੇ ਦੱਸਿਆ ਕਿ ਦੋਸ਼ੀ ਉਨ੍ਹਾਂ ਦੇ ਘਰ ਦੇ ਚੱਕਰ ਲਗਾਉਂਦੇ ਸਨ। ਕੁਝ ਦਿਨ ਪਹਿਲਾਂ ਉਸ ਦੇ ਬੇਟੇ ਕਰਨ ਨੇ ਦੋਸ਼ੀ ਨੂੰ ਰਸਤੇ ਵਿੱਚ ਰੋਕ ਲਿਆ ਸੀ ਅਤੇ ਉਨ੍ਹਾਂ ਨੂੰ ਘਰ ਦੇ ਚੱਕਰ ਕੱਟਣ ਤੋਂ ਮਨ੍ਹਾ ਕਰ ਦਿੱਤਾ ਸੀ। ਫਿਰ ਅੰਕੁਰ ਨੇ ਉਸਦੇ ਪੁੱਤਰ ਨੂੰ ਧਮਕੀ ਦਿੱਤੀ। ਜਿਸ ਤੋਂ ਬਾਅਦ ਮੁਲਜ਼ਮ ਨੇ ਪੂਰੀ ਪਲਾਨਿੰਗ ਤੋਂ ਬਾਅਦ ਉਸਦੇ ਬੇਟੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਨਾਲ ਰਹਿੰਦਾ ਸੀ ਨੌਜਵਾਨ, ਦੋਵਾਂ ਨੇ 6 ਦਿਨ ਦੇ ਮਾਸੂਮ ਨੂੰ 1.40 ਲੱਖ ‘ਚ ਵੇਚਣ ਦਾ ਕੀਤਾ ਸੌਦਾ, ਚੜ੍ਹੇ ਪੁਲਿਸ ਅੜਿੱਕੇ
ਏਡੀਸੀਪੀ -3 ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸੰਨੀ ਅਤੇ ਗੋਲੂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਗੋਲੀ ਲੱਗਣ ਵਾਲੇ ਬੰਸੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਜਲਦੀ ਹੀ ਉਸਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ। ਬਾਕੀਆਂ ਨੂੰ ਫੜਨ ਲਈ ਇਕ ਟੀਮ ਬਣਾਈ ਗਈ ਹੈ। ਜਲਦ ਹੀ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ।