ਪਾਕਿਸਤਾਨ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੂੰ ਨਾਕਾਮ ਕਰ ਦਿੱਤਾ ਹੈ। ਡ੍ਰੋਨ ਰਾਹੀਂ ਰਾਤ ਦੇ ਸਮੇਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਪਰ ਅਲਰਟ ਜਵਾਨਾਂ ਨੇ ਫਾਇਰਿੰਗ ਕਰਕੇ ਡ੍ਰੋਨ ਨੂੰ ਤਾਂ ਵਾਪਸ ਭੇਜਿਆ ਹੀ, ਉਸ ਰਾਹੀਂ ਸੁੱਟੀ ਗਈ 37 ਕਰੋੜ ਦੀ ਹੈਰੋਇਨ ਨੂੰ ਜ਼ਬਤ ਕਰ ਲਿਆ ਹੈ।
ਬੀਐੱਸਐੱਫ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੱਧ ਰਾਤ ਨੂੰ ਇਕ ਵਾਰ ਫਿਰ ਪਾਕਿਸਤਾਨੀ ਡ੍ਰੋਨ ਨੇ ਅੰਮ੍ਰਿਤਸਰ ਬਾਰਡਰ ‘ਤੇ ਘੁਸਪੈਠ ਕੀਤੀ ਪਰ ਬੀਐੱਸਐੱਫ ਜਵਾਨਾਂ ਨੇ ਡ੍ਰੋਨ ਦੀ ਆਵਾਜ਼ ਨੂੰ ਪਛਾਣਿਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦਰਮਿਆਨ ਇਕ ਵੱਡਾ ਪੈਕੇਟ ਡ੍ਰੋਨ ਵੱਲੋਂ ਸੁੱਟੇ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਡ੍ਰੋਨ ਵਾਪਸ ਚਲਾ ਗਿਆ ਜਿਸ ਦੇ ਬਾਅਦ ਬੀਐੱਸਐੱਫ ਜਵਾਨਾਂ ਨੇ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਰਾਤ ਸਮੇਂ ਇਲਾਕੇ ਨੂੰ ਸੀਲ ਕਰਕੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਏ ਦੇ ਖੇਤਾਂ ਵਿਚ ਬੀਐੱਸਐੱਫ ਦੇ ਜਵਾਨਾਂ ਨੂੰ ਇਕ ਵੱਡਾ ਪੀਲੇ ਰੰਗ ਦਾ ਪੈਕੇਟ ਮਿਲਿਆ।
ਪਿੰਡ ਰਾਏ ਦੇ ਖੇਤਾਂ ਵਿਚ ਮਿਲੇ ਪੈਕੇਟ ਨੂੰ ਪੀਲੀ ਟੇਪ ਨਾਲ ਕਵਰ ਕੀਤਾ ਗਿਆ ਸੀ। ਉਸ ‘ਤੇ ਹੁੱਕ ਵੀ ਲੱਗੀ ਸੀ ਜਿਸ ਰਾਹੀਂ ਇਸ ਨੂੰ ਡ੍ਰੋਨ ਨਾਲ ਸੁੱਟਿਆ ਗਿਆ ਸੀ। ਜਦੋਂ ਬੀਐੱਸਐੱਫ ਦੇ ਜਵਾਨਾਂ ਨੇ ਪੈਕੇਟ ਨੂੰ ਖੋਲ੍ਹਿਆ ਤਾਂ ਉਸ ਵਿਚ 5 ਛੋਟੇ ਪੈਕੇਟ ਮਿਲੇ ਹਨ।
ਇਹ ਵੀ ਪੜ੍ਹੋ : HRTC ਨੇ ਦੁਨੀਆ ਦੇ ਸਭ ਤੋਂ ਉੱਚੇ ਰੂਟ ‘ਤੇ ਬੱਸ ਸੇਵਾ ਕੀਤੀ ਸ਼ੁਰੂ, ਹੁਣ ਦਿੱਲੀ ਤੋਂ ਸਿੱਧਾ ਲੇਹ ਪਹੁੰਚਣਗੇ ਸੈਲਾਨੀ
ਜਿਨ੍ਹਾਂ ਦਾ ਭਾਰ ਤੋਲਿਆ ਗਿਆ ਤਾਂ ਕੁੱਲ ਭਾਰ 5.25 ਕਿਲੋ ਨਿਕਿਲਆ ਜਿਸ ਦੀ ਕੀਮਤ ਲਗਭਗ 37 ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਵਿਚ ਡ੍ਰੋਨ ਰਾਹੀਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਬੀਤੇ ਦਿਨੀਂ ਹੀ ਅੰਮ੍ਰਿਤਸਰ ਬਾਰਡਰ ‘ਤੇ ਡ੍ਰੋਨ ਨੂੰ ਨਸ਼ਟ ਕੀਤਾ ਗਿਆ ਸੀ। ਜਦੋਂ ਕਿ ਤਰਨਤਾਰਨ ਵਿਚ 2.5 ਕਿਲੋ ਹੈਰੋਇਨ ਦੀ ਖੇਪ ਨੂੰ ਜ਼ਬਤ ਕੀਤਾ ਗਿਆ ਸੀ। ਖੇਪ ਨੂੰ ਲਿਜਾਣ ਲਈ ਇਕ ਭਾਰਤੀ ਤਸਕਰ ਦਾ ਮੋਟਰਸਾਈਕਲ ਵੀ BSF ਦੇ ਜਵਾਨਾਂ ਨੇ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: