ਪੰਜਾਬ ਦੇ ਅੰਮ੍ਰਿਤਸਰ ਬਾਰਡਰ ‘ਤੇ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਦੇਖਿਆ ਗਿਆ। ਡਰੋਨ ਦੀ ਆਵਾਜ਼ ਸੁਣ ਕੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਸਰਹੱਦੀ ਖੇਤਰ ਦੇ ਪਿੰਡ ਕੱਕੜ ਵਿੱਚ BSF ਜਵਾਨਾਂ ਨੂੰ ਹੈਰੋਇਨ ਦੇ 2 ਪੈਕਟ ਮਿਲੇ ਹਨ। ਜਵਾਨਾਂ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
BSF ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਫਾਇਰਿੰਗ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ। ਇਸ ਮਗਰੋਂ ਪੂਰੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਜਵਾਨਾਂ ਨੂੰ ਟੇਪ ਨਾਲ ਲਪੇਟੇ 2 ਪੈਕਟ ਮਿਲੇ। ਜਵਾਨਾਂ ਨੇ ਪੈਕਟਾਂ ਨੂੰ ਜ਼ਬਤ ਕਰਕੇ ਇਸ ਦੀ ਜਾਣਕਾਰੀ ਉੱਚ ਅਧਿਕਾਰੀ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।
ਇਹ ਵੀ ਪੜ੍ਹੋ : ਪਟਿਆਲਾ DC ਪੈਦਲ ਚੱਲ ਕੇ ਪਹੁੰਚੇ ਦਫ਼ਤਰ, ਗੰਨਮੈਨ ਵੀ ਚੱਲੇ ਨਾਲ, ਲੋਕ ਵੇਖ ਹੋਏ ਹੈਰਾਨ
ਇਸ ‘ਤੋਂ ਬਾਅਦ ਜਵਾਨਾਂ ਨੇ ਬਰਾਮਦ ਟੇਪ ਨਾਲ ਲਪੇਟੇ 2 ਪੈਕਟ ਦੀ ਜਾਂਚ ਕੀਤੀ। ਜਿਸ ਵਿੱਚੋਂ 15.5 ਕਿਲੋ ਹੈਰੋਇਨ ਬਰਾਮਦ ਹੋਈ। ਜ਼ਬਤ ਕੀਤੀ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਰੋੜਾਂ ਰੁਪਏ ਵਿੱਚ ਦੱਸੀ ਜਾ ਰਹੀ ਹੈ। BSF ਨੇ ਦੱਸਿਆ ਕਿ ਪਾਕਿਸਤਾਨ ਵਿੱਚ ਬੈਠੇ ਤਸਕਰ ਡਰੋਨ ਦੀ ਮਦਦ ਨਾਲ ਇੱਥੇ ਨਸ਼ੀਲੇ ਪਦਾਰਥਾਂ ਦੀ ਖੇਪ ਸਪਲਾਈ ਕਰਦੇ ਹਨ। ਉਨ੍ਹਾਂ ਦੀ ਚੇਨ ਨੂੰ ਤੋੜਨ ਲਈ ਜਵਾਨ ਸਮੇਂ-ਸਮੇਂ ‘ਤੇ ਇਲਾਕੇ ‘ਚ ਤਲਾਸ਼ੀ ਲੈਂਦੇ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: