ਪ੍ਰਧਾਨ ਮੰਤਰੀ ਮੋਦੀ ਕੱਲ੍ਹ ਪੰਜਾਬ ਦੌਰੇ ‘ਤੇ ਹਨ। ਉਹ ਚੰਡੀਗੜ੍ਹ ਨੇੜੇ ਸਥਿਤ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਚ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਅੱਜ ਬੀਐੱਸਐੱਫ ਜਵਾਨਾਂ ਨੇ ਪਾਕਿਸਤਾਨ ਨਾਲ ਲੱਗਦੇ ਫਿਰੋਜ਼ਪੁਰ ਸੈਕਟਰ ਤੋਂ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ।
ਬੀਐੱਸਐੱਫ ਦੀ 182 ਬਟਾਲੀਅਨ ਸਰਹੱਦ ‘ਤੇ ਲੱਗੀ ਕੰਢੇਦਾਰ ਤਾਰ ਕੋਲ ਸੋਮਵਾਰ ਰਾਤ ਨੂੰ ਗਤੀਵਿਧੀਆਂ ਦੇਖੀਆਂ ਗਈਆਂ ਸਵੇਰੇ ਸਰਚ ਆਪ੍ਰੇਸ਼ਨ ਦੌਰਾਨ 6 ਮੈਗਜ਼ੀਨ ਵਾਲੀ ਤਿੰਨ ਏਕੇ-47 ਰਾਈਫਲ, ਚਾਰ ਮੈਗਜ਼ੀਨ ਨਾਲ ਦੋ ਐੱਮ-2 ਰਾਈਫਲ ਤੇ 2 ਮੈਗਜ਼ੀ ਨਾਲ ਦੋ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ।

ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਨੇ ਦੱਸਿਆ ਕਿ ਇੰਝ ਲੱਗਦਾ ਹੈ ਕਿ ਹਥਿਆਰਾਂ ਦੀ ਤਸਕਰੀ ਪਾਕਿਸਤਾਨ ਤੋਂ ਕੀਤੀ ਹੈ। ਕੌਮਾਂਤਰੀ ਸਰਹੱਦ ਨਾਲ ਮੰਗਲਵਾਰ ਸਵੇਰੇ ਚੈਕਿੰਗ ਦੌਰਾਨ ਲਗਭਗ 7.10 ਵਜੇ 182 ਬਟਾਲੀਅਨ ਫਿਰੋਜ਼ਪੁਰ ਸੈਕਟਰ ਦੇ ਬੀਐੱਸਐੱਫ ਜਵਾਨਾਂ ਨੇ ਸਰਹੱਦ ਨੇੜੇ ਖੇਤਾਂ ਦੀ ਢਲਾਨ ‘ਤੇ ਦੋ ਪੈਕੇਟ ਬਰਾਮਦ ਕੀਤੇ। ਪੈਕੇਟ ਸਫੈਦ ਰੰਗ ਦੇ ਕੱਪੜੇ ਵਿਚ ਲਪੇਟੇ ਹੋਏ ਸਨ। ਜਦੋਂ ਗਸ਼ਤ ਕਰਨ ਵਾਲੀ ਟੀਮ ਵੱਲੋਂ ਪੈਕੇਟ ਖੋਲ੍ਹਿਆ ਤਾਂ ਹਥਿਆਰਾਂ ਦਾ ਜਖੀਰਾ ਮਿਲਿਆ।
ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “























