ਆਜ਼ਾਦੀ ਦਿਹਾੜੇ ਤੋਂ 5 ਦਿਨ ਪਹਿਲਾਂ ਪੰਜਾਬ ਦੇ ਗੁਰਦਾਸਪੁਰ ਸੈਕਟਰ ਤੋਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਸਮੇਂ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਦੋਵੇਂ ਭਾਰਤੀ ਸਰਹੱਦ ‘ਚ ਘੁੰਮ ਰਹੇ ਸਨ। ਦੋਵੇਂ
ਪਾਕਿ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਕੇ ਬੀਐੱਸਐੱਫ ਨੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਘਟਨਾ ਪੰਜਾਬ ਦੇ ਗੁਰਦਾਸਪੁਰ ਸੈਕਟਰ ਅਧੀਨ ਆਉਂਦੀ ਬੀਓਪੀ ਦਬਨ ਦੀ ਹੈ। ਦੁਪਹਿਰ 11 ਵਜੇ ਦੇ ਲਗਭਗ ਬੀਐੱਸਐੱਫ ਦੇ ਕਿਸਾਨ ਗਾਡ ਕੰਢੇਦਾਰ ਤਾਰਾਂ ਦੇ ਪਾਰ ਗਸ਼ਤ ‘ਤੇ ਸਨ। ਇਸੇ ਦੌਰਾਨ ਉਨ੍ਹਾਂ ਦੀ ਨਜ਼ਰ ਦੋ ਪਾਕਿਸਤਾਨੀ ਨਾਗਰਿਕਾਂ ‘ਤੇ ਪਈ, ਜੋ ਭਾਰਤੀ ਸਰਹੱਦ ਅੰਦਰ ਦਾਖਲ ਹੋ ਰਹੇ ਸਨ। ਬੀਐੱਸਐੱਫ ਦੇ ਜਵਾਨਾਂ ਨੇ ਉੁਨ੍ਹਾਂ ਨੂੰ ਆਵਾਜ਼ ਮਾਰੀ ਪਰ ਦੋਵਾਂ ਨੇ ਹੀ ਲੁਕਣ ਦੀ ਕੋਸ਼ਿਸ਼ ਕੀਤੀ। BSF ਦੇ ਜਵਾਨਾਂ ਨੇ ਸਾਵਧਾਨੀ ਵਰਤਦਿਆਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
ਦੋਵੇਂ ਪਾਕਿ ਨਾਗਰਿਕਾਂ ਦੀ ਪਛਾਣ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਅਧੀਨ ਪੈਂਦੇ ਪਿੰਡ ਭੋਲਾ ਭਜਾਵਾ ਦੇ 26 ਸਾਲ ਦੇ ਕਿਸਾਨ ਮਸੀਹ ਤੇ 18 ਸਾਲ ਦੇ ਰਜੀਬ ਮਸੀਹ ਵਜੋਂ ਹੋਈ ਹੈ। ਦੋਵਾਂ ਨੂੰ BOP ਦਬਨ ਅਧੀਨ ਆਉਂਦੀ ਭਾਰਤੀ ਸਰਹੱਦ ਵਿਚ 10 ਮੀਟਰ ਅੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਜਗ੍ਹਾ ਤੋਂ ਦੋਵੇਂ ਗ੍ਰਿਫਤਾਰ ਕੀਤੇ ਗਏ ਉਥੇ ਸੰਘਣੇ ਦਰੱਖਤ ਹਨ ਜਿਨ੍ਹਾਂ ਦੇ ਪਿੱਛੇ ਦੋਵੇਂ ਲੁਕਣ ਦੀ ਕੋਸ਼ਿਸ਼ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੋਵੇਂ ਪਾਕਿ ਨਾਗਰਿਕਾਂ ਦੀ ਤਲਾਸ਼ੀ ਲੈਣ ਦੇ ਬਾਅਦ ਉੁਨ੍ਹਾਂ ਤੋਂ ਦੋ ਪਾਕਿਸਤਾਨੀ ਮੋਬਾਈਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪਾਕਿਸਤਾਨੀ ਕਰੰਸੀ ਦੇ 500 ਰੁਪਏ, ਦੋ ਸ਼ਨਾਖਤੀ ਕਾਰਡ ਤੇ ਇਕ ਤੰਬਾਕੂ ਦਾ ਪੈਕੇਟ ਵੀ ਜ਼ਬਤ ਕੀਤਾ ਗਿਆ ਹੈ।