ਭਾਰਤ-ਪਾਕਿਸਤਾਨ ਨਾਲ ਲੱਗਦੇ ਫਿਰੋਜ਼ਪੁਰ ਸੈਕਟਰ ਸਰਹੱਦ ਤੋਂ ਬੀ.ਐੱਸ.ਐੱਫ. ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ 22 ਕਿਲੋ ਹੈਰੋਇਨ, ਹਥਿਆਰ ਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਹ ਸਾਰਾ ਸਾਮਾਨ ਸਰਹੱਦ ਪਾਰ ਪਾਕਿਸਤਾਨ ਤੋਂ ਭਾਰਤੀ ਸਰਹੱਦ ਅੰਦਰ ਸੁੱਟਿਆ ਗਿਆ ਸੀ। ਸੁਰੱਖਇਆ ਏਜੰਸੀ ਦਾ ਸੰਦੇਹ ਹੈ ਕਿ ਨਾਰਕੋ ਟੈਰਰਿਜ਼ਮ ਨਾਲ ਜੁੜੇ ਗਿਰੋਹ ਦਾ ਹੱਥ ਇਸ ਵਿਚ ਹੋ ਸਕਦਾ ਹੈ।
ਸੁਰੱਖਿਆ ਬਲਾਂ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਿਰੋਜ਼ਪੁਰ ਸੈਕਟਰ ਕੋਲ ਬਾਰਡਰ ਸਕਿਓਰਿਟੀ ਫੈਂਸ ਅੱਗੇ ਕੁਝ ਸ਼ੱਕੀ ਹਰਕਤ ਦੇਖੀ। ਬੀਐੱਸਐੱਫ ਅਧਿਕਾਰੀਆਂ ਨੇ ਚਾਰੇ ਪਾਸੇ ਘੇਰਾਬੰਦੀ ਕਰਕੇ ਇਲਾਕੇ ਦੀ ਤਲਾਸ਼ੀ ਸ਼ੁਰੂ ਕੀਤੀ। ਇਸ ਦੌਰਾਨ ਸੁਰੱਖਿਆ ਬਲਾਂ ਨੂੰ 19 ਕਿਲੋ ਤੋਂ ਜ਼ਿਆਦਾ ਹੈਰੋਇਨ, ਇੱਕ ਪਿਸਤੌਲ, ਮੈਗਜ਼ੀਨ ਤੇ 8 ਕਾਰਤੂਰ ਬਰਾਮਦ ਕੀਤੇ। ਇਹ ਸਮੱਗਰੀ 10 ਵੱਖ-ਵੱਖ ਪੈਕੇਟਾਂ ਵਿਚ ਪੈਕ ਸੀ।
ਫਿਰੋਜ਼ਪੁਰ ਸੈਕਟਰ ਵਿਚ ਇੱਕ ਹੋਰ ਘਟਨਾ ਵਿਚ ਜਵਾਨਾਂ ਨੇ 1ਕਿਲੋ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ। ਤੀਜਾ ਮਾਮਲਾ ਵੀ ਫਿਰੋਜ਼ਪੁਰ ਸੈਕਟਰ ਨਾਲ ਹੀ ਸਬੰਧਤ ਹੈ ਜਿਥੇ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ 10 ਤੇ 11 ਜਨਵਰੀ ਦੀ ਰਾਤ ਸ਼ੱਕ ਹੋਣ ‘ਤੇ ਇੱਕ ਸੈਕਟਰ ਵਿਸ਼ੇਸ਼ ਦੀਤਲਾਸ਼ੀ ਲਈ ਗਈ ਅਤੇ ਉਥੋਂ 1 ਕਿਲੋ ਤੋਂ ਵਧ ਸ਼ਰਾਬ ਬਰਾਮਦ ਕੀਤੀ ਗਈ। ਸਰਹੱਦ ‘ਤੇ ਬਰਫਬਾਰੀ ਤੇ ਠੰਡ ਕਾਰਨ ਸੰਘਣੀ ਧੁੰਦ ਹੈ, ਰਾਸ਼ਟਰ ਵਿਰੋਧੀ ਤੱਤ ਇਸ ਦਾ ਫਾਇਦਾ ਚੁੱਕ ਕੇ ਭਾਰਤੀ ਸਰਹੱਦ ਵਿਚ ਨਾਰੋਕ ਟੇਰਰਿਜ਼ਮ ਨਾਲ ਜੁੜਿਆ ਪਾਬੰਦੀਸ਼ੁਦਾ ਸਾਮਾਨ ਸਰਹੱਦ ਪਾਰ ਤੋਂ ਸੁੱਟ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਫਿਰੋਜ਼ਪੁਰ ਸੈਕਟਰ ਪੰਜਾਬ ਸੂਬੇ ਦੇ ਅਧੀਨ ਆਉਂਦਾ ਹੈ ਤੇ ਪੰਜਾਬ ਵਿਚ ਚੋਣਾਂ ਦੇ ਮੱਦੇਨਜ਼ਰ ਤੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਗੜਬੜੀ ਫੈਲਾਉਣ ਦੀ ਸ਼ੰਕਾ ਦੇ ਮੱਦੇਨਜ਼ਰ ਬੀਐੱਸਐੱਫ ਨੇ ਸਾਰੇ ਸੀਮਾ ਚੌਕੀਆਂ ਉਤੇ ਅਲਰਟ ਜਾਰੀ ਕੀਤਾ ਹੋਇਆ ਹੈ। ਬੀਐੱਸਐੱਫ ਜਵਾਨ ਸਰਹੱਦ ਪਾਰ ਤੋਂ ਹੋ ਰਹੀ ਸਾਰੀਆਂ ਸਾਜ਼ਿਸ਼ਾਂ ਨੂੰ ਲਗਭਗ ਨਾਕਾਮ ਕਰ ਰਹੇ ਹਨ।