ਭਾਰਤੀ ਸਰਹੱਦ ‘ਤੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਲਗਾਤਾਰ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਹਨ। ਇਕ ਹੋਰ ਮਾਮਲਾ ਅਜਨਾਲਾ ‘ਤੋਂ ਆਇਆ ਹੈ। ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਤੋਂ ਤਲਾਸ਼ੀ ਮੁਹਿੰਮ ਦੌਰਾਨ ਪਾਕਿਸਤਾਨੀ ਡਰੋਨ ਰਾਹੀਂ ਸੁੱਟਿਆ ਗਿਆ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਜਾਂਚ ਦੌਰਾਨ ਇਸ ਵਿੱਚੋਂ ਕਰੀਬ ਤਿੰਨ ਕਿਲੋਗ੍ਰਾਮ ਹੈਰੋਇਨ ਮਿਲੀ ਹੈ।
NCB ਚੰਡੀਗੜ੍ਹ ਵੱਲੋਂ ਫੀਲਡ ਇੰਟੈਲੀਜੈਂਸ ਇਕੱਠੀ ਕੀਤੀ ਗਈ ਸੀ ਕਿ ਪਾਕਿਸਤਾਨ ਤੋਂ ਇੱਕ ਡਰੋਨ ਨੇ ਅਜਨਾਲਾ ਸੈਕਟਰ ਵਿੱਚ ਨਸ਼ੀਲੇ ਪਦਾਰਥ ਸੁੱਟੇ ਸਨ, ਜਿਸ ਨੂੰ ਤਸਕਰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। NCB ਦੇ ਖਾਸ ਇਨਪੁਟਸ ਦੇ ਆਧਾਰ ‘ਤੇ BOP ਡੀਐਸ ਪੁਰਾ ਵਿਖੇ BSF ਨੇ ਇੱਕ ਸੰਯੁਕਤ ਖੋਜ ਅਭਿਆਨ ਚਲਾਇਆ ਸੀ। ਜਿਸ ‘ਤੋਂ ਬਾਅਦ ਇਹ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਇਹ ਵੀ ਪੜ੍ਹੋ : Padma Award 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 106 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ
ਇਸ ਸਬੰਧੀ ਸੀਮਾ ਸੁਰੱਖਿਆ ਬਲ (BSF) ਦੇ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਤਲਾਸ਼ੀ ਦੌਰਾਨ ਖੇਤ ਵਿੱਚੋਂ ਕੁੱਲ 3.040 ਕਿਲੋਗ੍ਰਾਮ ਸ਼ੱਕੀ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਹੱਦੀ ਖੇਤਰਾਂ ‘ਚ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: