ਪੰਜਾਬ ਦੇ ਅੰਮ੍ਰਿਤਸਰ ‘ਚ ਭਾਰਤ-ਪਾਕਿ ਸਰਹੱਦ ‘ਤੇ ਇਕ ਵਾਰ ਫਿਰ ਸ਼ੱਕੀ ਡਰੋਨ ਦੇਖਿਆ ਗਿਆ ਹੈ। ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਤੁਰੰਤ ਡਰੋਨ ‘ਤੇ 15 ਤੋਂ 16 ਗੋਲੀਆਂ ਚਲਾਈਆਂ, ਇਸ ਮਗਰੋਂ ਡਰੋਨ ਵਾਪਸ ਪਰਤ ਗਿਆ। BSF ਨੂੰ ਬਾਰਡਰ ‘ਤੇ ਤਲਾਸ਼ੀ ਦੌਰਾਨ ਹੈਰੋਇਨ ਦੇ 9 ਪੈਕਟ ਬਰਾਮਦ ਕੀਤੇ। ਅਧਿਕਾਰੀ ਵੱਲੋਂ ਡਰੋਨ ਦੀ ਤਲਾਸ਼ ਅਜੇ ਵੀ ਜਾਰੀ ਹੈ।
ਜਾਣਕਾਰੀ ਮੁਤਾਬਕ ਇਸ ਡਰੋਨ ਨੂੰ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰੀਆਂ ਨੇ ਪੁਲਮੋਰਾ BOP ਥਾਣਾ ਘਰਿੰਡਾ ਚੌਕੀ ‘ਤੇ ਦੇਖਿਆ ਸੀ। ਇਸ ਮਗਰੋਂ ਫਾਇਰਿੰਗ ਕਰਕੇ ਡਰੋਨ ਨੂੰ ਵਾਪਸ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ BSF ਨੇ ਪੂਰੇ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮਗਰੋਂ ਉਨ੍ਹਾਂ ਨੂੰ ਕਰੀਬ 9 ਕਿਲੋ ਵਜ਼ਨ ਦਾ ਹੈਰੋਇਨ ਦਾ ਪੈਕਟ ਮਿਲਿਆ। ਪਰ ਅਜੇ ਤੱਕ ਡਰੋਨ ਨਹੀਂ ਮਿਲਿਆ ਹੈ, ਅਧਿਕਾਰੀਆਂ ਮੁਤਾਬਕ ਡਰੋਨ ਇਲਾਕੇ ‘ਚ ਹੀ ਕਿਤੇ ਡਿੱਗਿਆ ਹੈ।
ਇਹ ਵੀ ਪੜ੍ਹੋ : ਪੰਚਕੂਲਾ ‘ਚ ਨਜਾਇਜ਼ ਸ਼ਰਾਬ ਦੀ ਤਸਕਰੀ, ਟਰੱਕ ‘ਚੋਂ 178 ਪੇਟੀਆਂ ਬਰਾਮਦ
ਦੱਸ ਦੇਈਏ ਕਿ ਇਸ ‘ਤੋਂ ਪਹਿਲਾਂ ਪਿਛਲੇ ਹਫ਼ਤੇ ਤਲਾਸ਼ੀ ਦੌਰਾਨ, BSF ਦੇ ਜਵਾਨਾਂ ਨੇ ਰਾਜਾਤਾਲ ਚੌਕੀ ‘ਤੇ ਇੱਕ ਖਰਾਬ ਕਾਲੇ ਰੰਗ ਦਾ ਡਰੋਨ ਅਤੇ ਇਸ ਨਾਲ ਬੰਨ੍ਹਿਆ ਇੱਕ ਚਿੱਟੇ ਰੰਗ ਦਾ ਬੈਗ ਬਰਾਮਦ ਕੀਤਾ ਸੀ। ਬੈਗ ਦੀ ਜਾਂਚ ਕਰਨ ‘ਤੇ BSF ਨੂੰ ਉਸ ਦੇ ਅੰਦਰੋਂ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇੱਕ ਪੈਕੇਟ ਮਿਲਿਆ। BSF ਜਵਾਨਾਂ ਵੱਲੋਂ ਬਾਰਡਰ ‘ਤੇ ਸਖ਼ਤੀ ਵਧਾ ਦਿੱਤੀ ਹੈ ‘ਤਾਂ ਜੋ ਉਹ ਪਾਕਿਸਤਾਨ ਦੀ ਨਾਪਾਕ ਹਰਕਤਾਂ ਨੂੰ ਰੋਕ ਸਕਣ।
ਵੀਡੀਓ ਲਈ ਕਲਿੱਕ ਕਰੋ -: