ਤਰਨਤਾਰਨ ‘ਚ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਨੇ ਤਸਕਰਾਂ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। BSF ਅਤੇ ਪੰਜਾਬ ਪੁਲਿਸ ਨੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਨਸ਼ੀਲੇ ਪਦਾਰਥਾਂ ਦੇ ਪੈਕੇਟ ਬਰਾਮਦ ਕੀਤੇ ਹਨ। ਇਸ ਪੈਕਟ ਦੇ ਨਾਲ ਇਸ ਨੂੰ ਲਟਕਾਉਣ ਲਈ ਨਾਈਲੋਨ ਦੀ ਤਾਰ ਦੀ ਫਾਹੀ ਵੀ ਮਿਲੀ। ਜਵਾਨਾਂ ਨੇ ਹੈਰੋਇਨ ਨੂੰ ਕਬਜੇ ‘ਚ ਲੈ ਲਿਆ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਇਮੀਗ੍ਰੇਸ਼ਨ ਏਜੰਟਾਂ ‘ਤੇ ਕੱਸਿਆ ਸ਼ਿਕੰਜਾ, 271 ਖਿਲਾਫ ਕਾਰਵਾਈ ਦੇ ਹੁਕਮ
ਜਾਣਕਾਰੀ ਅਨੁਸਾਰ BSF ਅਤੇ ਪੰਜਾਬ ਪੁਲਿਸ ਵੱਲੋਂ 10 ਅਗਸਤ ਦੀ ਸਵੇਰ ਨੂੰ ਪਿੰਡ ਪੱਲੋਪੱਤੀ, ਜ਼ਿਲ੍ਹਾ ਤਰਨਤਾਰਨ ਦੇ ਬਾਹਰਵਾਰ ਵਿਸ਼ੇਸ਼ ਸੂਚਨਾ ‘ਤੇ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਸੀ। ਇਸ ਦੌਰਾਨ, ਜਵਾਨਾਂ ਨੇ ਨਸ਼ੀਲੇ ਪਦਾਰਥਾਂ ਦਾ ਇੱਕ ਪੈਕੇਟ ਬਰਾਮਦ ਕੀਤਾ। ਜਾਂਚ ਦੌਰਾਨ ਇਸ ਵਿੱਚ ਹੈਰੋਇਨ ਮਿਲਿਆ। ਇਸ ਦਾ ਕੁੱਲ ਵਜ਼ਨ – 360 ਗ੍ਰਾਮ ਹੋਣ ਦਾ ਸ਼ੱਕ ਹੈ, ਜੋ ਪੀਲੀ ਚਿਪਕਣ ਵਾਲੀ ਟੇਪ ਵਿੱਚ ਪੈਕ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: