ਪੰਜਾਬ ਸਰਹੱਦ ‘ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਭੇਜਣ ਦਾ ਸਿਲਸਿਲਾ ਜਾਰੀ ਹੈ। ਅੰਮ੍ਰਿਤਸਰ ਬਾਰਡਰ ‘ਤੇ ਡਰੋਨ ਨੂੰ ਡੇਗਣ ਦੇ 24 ਘੰਟਿਆਂ ਦੇ ਅੰਦਰ, ਤਸਕਰਾਂ ਵੱਲੋਂ ਤਰਨਤਾਰਨ ਸੈਕਟਰ ‘ਚ ਭੇਜੇ ਗਏ ਇਕ ਹੋਰ ਡਰੋਨ ਨੂੰ ਵਾਪਸ ਭੇਜਣ ‘ਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਕਾਮਯਾਬ ਰਹੇ ਹਨ। ਇਸ ਦੇ ਨਾਲ ਹੀ, ਤਰਨਤਾਰਨ ਸਰਹੱਦ ‘ਤੇ ਸਥਿਤ ਪਿੰਡ ਮਹਦੀਪੁਰ ‘ਚ ਇਲਾਕੇ ‘ਚ ਨਾਕੇ ਦੌਰਾਨ ਜਵਾਨਾਂ ਨੇ 5 ਪੈਕਟ ਹੈਰੋਇਨ ਬਰਾਮਦ ਕੀਤਾ ਹੈ।
ਫਿਰੋਜ਼ਪੁਰ ਸੈਕਟਰ ਅਧੀਨ ਤਰਨਤਾਰਨ ਸਰਹੱਦ ‘ਤੇ ਸਥਿਤ ਪਿੰਡ ਮਹਦੀਪੁਰ ‘ਚ BSF ਦੇ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ BSF ਦੇ ਜਵਾਨਾਂ ਨੂੰ 5 ਹੈਰੋਇਨ ਦੇ ਪੈਕਟ ਬਰਾਮਦ ਹੀਏ । ਜਵਾਨਾਂ ਨੇ ਹੈਰੋਇਨ ਨੂੰ ਜ਼ਬਤ ਕਰ ਲਿਆ ਹੈ। ਬਰਾਮਦ ਕੀਤੇ ਗਏ ਪੈਕੇਟ ‘ਤੇ ਹੁੱਕ ਬਣਇਆ ਹੋਇਆ ਸੀ। ਜਿਸ ਤੋਂ ਸਾਫ਼ ਹੈ ਕਿ ਉਨ੍ਹਾਂ ਨੂੰ ਡਰੋਨ ਤੋਂ ਸੁੱਟਿਆ ਗਿਆ ਹੈ। ਹੈਰੋਇਨ ਦੇ 5 ਪੈਕੇਟ ਦਾ ਕੁੱਲ ਵਜ਼ਨ 2.660 ਕਿਲੋ ਹੈ। ਜਿਸ ਦੀ ਬਾਜ਼ਾਰੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 12ਵੀਂ ਜਮਾਤ ਦਾ ਪੇਪਰ ਲੀਕ ਮਾਮਲਾ: ਸਿੱਖਿਆ ਵਿਭਾਗ ਨੇ ਫਿਜ਼ੀਕਲ ਵੈਰੀਫਿਕੇਸ਼ਨ ਦੇ ਦਿੱਤੇ ਹੁਕਮ
ਦੱਸ ਦੇਈਏ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਵੀ ਪਾਕਿਸਤਾਨੀ ਡਰੋਨ 2.11 ਵਜੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸ਼ਹਿਜ਼ਾਦਾ ਨੇੜੇ ਦਾਖਲ ਹੋਇਆ ਸੀ। ਇਸ ਦੀ ਆਵਾਜ਼ ਸੁਣ ਕੇ BSF ਦੇ ਜਵਾਨ ਚੌਕਸ ਹੋ ਗਏ ਅਤੇ ਡਰੋਨ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਆਵਾਜ਼ ਬੰਦ ਹੋ ਗਈ। ਜਦੋਂ ਸਵੇਰੇ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਡਰੋਨ ਸਰਹੱਦ ਨੇੜੇ ਡਿੱਗਿਆ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: