ਸਰਹੱਦ ਪਾਰੋਂ ਪਾਕਿਸਤਾਨ ਵੱਲੋਂ ਲਗਾਤਾਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੱਜ ਲਗਭਗ ਤੀਜੇ ਦਿਨ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਬੋਤਲਾਂ ਵਿਚ ਭਰ ਕੇ ਸੁੱਟੀ ਗਈ ਹੈਰੋਇਨ ਨੂੰ ਜ਼ਬਤ ਕਰ ਲਿਆ ਹੈ। ਇਸ ਦੌਰਾਨ ਖੇਪ ਚੁੱਕਣ ਆਇਆ ਭਾਰਤੀ ਸਮੱਗਲਰ ਭੱਜਣ ‘ਚ ਸਫਲ ਰਿਹਾ। ਤਲਾਸ਼ੀ ਤੋਂ ਬਾਅਦ ਬੀਐੱਸਐੱਫ ਦੇ ਜਵਾਨਾਂ ਨੇ ਲਗਭਗ 14 ਕਰੋੜ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ।
ਜਾਣਕਾਰੀ ਮੁਤਾਬਕ ਬੀਐੱਸਐੱਫ ਦੇ ਜਵਾਨ ਪੰਜਾਬ ਦੇ ਤਰਨਤਾਰਨ ਦੇ ਪਿੰਡ ਜੋਧਾਵਾਲਾ ਵਿਚ ਸਰਚ ‘ਤੇ ਸਨ। ਮੱਧ ਰਾਤ ਸਮੇਂ ਬੀਐੱਸਐੱਫ ਦੇ ਜਵਾਨਾਂ ਨੂੰ ਮਜ਼ਾਰ ਕੋਲ ਹਰਕਤ ਦੇਖਣ ਨੂੰ ਮਿਲੀ। ਜਵਾਨਾਂ ਨੇ ਉਸੇ ਸਮੇਂ ਆਵਾਜ਼ ਮਾਰੀ। ਇਸ ਤੋਂ ਬਾਅਦ ਨੌਜਵਾਨ ਫਰਾਰ ਹੋ ਗਿਆ।
ਸੀਮਾ ਸੁਰੱਖਿਆ ਬਲਾਂ ਨੇ ਉਸ ਦਾ ਪਿੱਛਾ ਕੀਤਾ ਪਰ ਸੜਕ ਕਿਨਾਰੇ ਖੜ੍ਹੀ ਮੋਟਸਾਈਕਲ ‘ਤੇ ਭੱਜਣ ਵਿਚ ਸਫਲ ਹੋ ਗਿਆ। ਬੀਐੱਸਐੱਫ ਦੇ ਜਵਾਨਾਂ ਨੇ ਇਸ ਦੇ ਬਾਅਦ ਇਲਾਕੇ ਵਿਚ ਸਰਚ ਮੁਹਿੰਮ ਸ਼ੁਰੂ ਕਰ ਦਿੱਤਾ। ਸਰਚ ਮੁਹਿੰਮ ਵਿਚ ਸਰਹੱਦ ‘ਤੇ ਲਗਾਈ ਗਈ ਕੰਢੇਦਾਰ ਤਾਰਾਂ ਕੋਲ ਦੋ ਬੋਤਲਾਂ ਮਿਲੀਆਂ। ਇਹ ਬੋਤਲਾਂ ਹਰੇ ਰੰਗ ਦੇ ਕੱਪੜੇ ਵਿਚ ਲਪੇਟੀਆਂ ਹੋਈਆਂ ਸਨ। ਜਦੋਂ ਬੋਤਲਾਂ ਨੂੰ ਖੋਲ੍ਹਿਆ ਗਿਆ ਤਾਂ ਉਸ ‘ਚ ਹੈਰੋਇਨ ਭਰੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅਟਾਰੀ ਸਰਹੱਦ ਦੇ ਨੇੜੇ ਵੀ ਬੀਐੱਸਐੱਫ ਜਵਾਨਾਂ ਨੂੰ ਸਰਚ ਆਪ੍ਰੇਸ਼ਨ ਦੌਰਾਨ 3 ਕਿਲੋਗ੍ਰਾਮ ਹੈਰੋਇਨ ਮਿਲੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਬੀਐੱਸਐੱਫ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਇਹ ਤੀਜਾ ਦਿਨ ਹੈ ਜਦੋਂ ਅੰਮ੍ਰਿਤਸਰ ਸੈਕਟਰ ਤੋਂ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਪਾਕਿਸਤਾਨ ਵਿਚ ਬੈਠੇ ਸਮੱਗਲਰ ਲਗਾਤਾਰ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ‘ਚ ਭੇਜਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਹੋਏ ਹਨ।