ਪੰਜਾਬ ਵਿਚ ਸੀਮਾ ਸੁਰੱਖਿਆ ਬਲਾਂ ਨੇ ਬੀਤੀ ਰਾਤ ਫਿਰੋਜ਼ਪੁਰ ਸੈਕਟਰ ਤੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ। ਬੀ. ਐੱਸ਼. ਐੱਫ. ਨੇ ਹੈਰੋਇਨ ਨੇ 11 ਪੈਕੇਟ ਨੂੰ ਕਬਜ਼ੇ ਵਿਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਮਾਲਵਾ ਦੇ ਫਿਰੋਜ਼ਪੁਰ ਤੇ ਫਾਜ਼ਿਲਕਾ ਵਿਚ ਇਸ ਮਹੀਨੇ ਵਿਚ ਕ੍ਰਾਸ ਬਾਰਡਰ ਦੀ ਚੌਥੀ ਘਟਨਾ ਨੂੰ BSF ਨੇ ਨਾਕਾਮ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਫਿਰੋਜ਼ਪੁਰ ਸੈਕਟਰ ਤੋਂ ਬੀ. ਐੱਸ. ਐੱਫ. ਜਵਾਨਾਂ ਨੂੰ ਗਸ਼ਤ ਦੌਰਾਨ 11 ਪੈਕੇਟ ਮਿਲੇ ਹਨ ਜਿਨ੍ਹਾਂ ਵਿਚ ਹੈਰੋਇਨ ਹੈ ਜਿਨ੍ਹਾਂ ਦਾ ਭਾਰ ਲਗਭਗ 12 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਪੈਕੇਟ ਨੂੰ ਜ਼ਬਤ ਕਰਕੇ ਬੀ. ਐੱਸ. ਐੱਫ. ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।\
ਮਾਲਵਾ ਦੇ ਫਿਰੋਜ਼ਪੁਰ ਤੇ ਫਾਜ਼ਿਲਕਾ ਸੈਕਟਰ ‘ਤੇ ਸਰਹੱਦ ਪਾਰੋਂ ਗਤੀਵਿਧੀਆਂ ਵਧ ਚੁੱਕੀਆਂ ਹਨ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਸੇ ਰੂਟ ਤੋਂ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਰਿੰਦਾ ਨੇ RDX ਪੰਜਾਬ ਵਿਚ ਭੇਜਿਆ। ਦੂਜੇ ਪਾਸੇ ਸੀਮਾ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਇਸ ਸੈਕਟਰ ਤੋਂ ਸਰੱਹਦ ਪਾਰ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਵਿਚ ਵੀ ਆਰਡੀਐਕਸ ਦਾ ਇਸਤੇਮਾਲ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਦਸੰਬਰ ਮਹੀਨੇ ਵਿਚ ਸਰਹੱਦ ਪਾਰੋਂ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਗਈ ਹੈ। 1 ਦਸੰਬਰ ਨੂੰ ਅੰਮ੍ਰਿਤਸਰ ਸੈਕਟਰ ਤੋਂ 4 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ, 17 ਦਸੰਬਰ ਨੂੰ ਅਬੋਹਰ ਵਿਚ ਸਰਹੱਦ ਪਾਰ ਤੋਂ ਪਾਈਪ ਜ਼ਰੀਏ 26 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ, 18 ਦਸੰਬਰ ਨੂੰ ਬੀ. ਐੱਸ. ਐੱਫ. ਨੇ ਫਿਰੋਜ਼ਪੁਰ ਸੈਕਟਰ ‘ਚ ਚਾਈਨਾ ਮੇਡ ਡ੍ਰੋਨ ਨੂੰ ਮਾਰ ਡੇਗਿਆ, 21 ਦਸੰਬਰ ਨੂੰ BSF ਨੇ ਫਾਜ਼ਿਲਕਾ ਸੈਕਟਰ ਤੋਂ 2 ਪਿਸੌਤਲਾਂ ਤੇ ਹੈਰੋਇਨ ਦੀ ਖੇਪ ਜ਼ਬਤ ਕੀਤੀ।