ਫਿਰੋਜ਼ਪੁਰ ਫਾਜ਼ਿਲਕਾ ਸੜਕ ਹਾਦਸੇ ਵਿਚ ਟਰੱਕ ਦੀ ਟੱਕਰ ਨਾਲ ਬੀਐੱਸਐੱਫ ਦੀ ਕੀਤੀ ਜਾ ਰਹੀ ਸਾਈਕਲ ਰੈਲੀ ਵਿਚ ਸ਼ਾਮਲ ਸਬ-ਇੰਸਪੈਕਟਰ ਜ਼ਖਮੀ ਹੋ ਗਿਆ। ਬੀਐੱਸਐੱਫ ਹੈੱਡ ਕੁਆਰਟਰ ਜੰਮੂ ਤੋਂ 13 ਅਕਤੂਬਰ ਨੂੰ ਗੁਜਰਾਤ ਜਾਣ ਲਈ ਸਾਈਕਲ ਰੈਲੀ ਸ਼ੁਰੂ ਹੋਈ ਸੀ ਜੋ 18 ਅਕਤੂਬਰ ਨੂੰ ਫਿਰੋਜ਼ਪੁਰ ਨੂੰ ਕ੍ਰਾਸ ਕਰਕੇ ਫਾਜ਼ਿਲਕਾ ਜਾ ਰਹੀ ਸੀ।
ਜਦੋਂ ਰੈਲੀ ਕੇਂਦਰੀ ਵਿਦਿਆਲਿਆ 2 ਫਿਰੋਜ਼ਪੁਰ ਕੈਂਟ ਕੋਲ ਪਹੁੰਚੀ ਤਾਂ ਇਕ ਟਰੱਕ ਨੇ ਟੱਕਰ ਮਾਰੀ। ਰੈਲੀ ਵਿਚ ਸ਼ਾਮਲ ਬੀਐੱਸਐੱਫ ਦਾ ਸਬ-ਇੰਸਪੈਕਟਰ ਅਲੋਕ ਕੁਮਾਰ ਵਾਸੀ ਵਿਸ਼ਾਲੀ ਬਿਹਾਰ ਜੋ ਸਾਈਕਲ ਸਣੇ ਹੇਠਾਂ ਡਿੱਗ ਗਿਆ ਤੇ ਟਰੱਕ ਦਾ ਟਾਇਰ ਉਸ ਦੇ ਸੱਜੇ ਹੱਥ ਤੋਂ ਨਿਕਲ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਹਾਦਸੇ ਦੇ ਬਾਅਦ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਟਰੱਕ ਚਾਲਕ ਸੋਨੂੰ ਵਾਸੀ ਬਸਤੀ ਬਾਗ ਵਾਲੀ ਫਿਰੋਜ਼ਪੁਰ ਸ਼ਹਿਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।