ਅੰਮ੍ਰਿਤਸਰ ਬੀ. ਐੱਸ. ਐੱਫ. ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਰਹੱਦ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਹ ਹੈਰੋਇਨ ਸਰਚ ਮੁਹਿੰਮ ਦੌਰਾਨ ਸੀਮਾ ਸੁਰੱਖਿਆ ਬਲਾਂ ਵੱਲੋਂ ਫੜੀ ਗਈ ਹੈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ BOP ਰਤਨ ਖੁਰਦ ਨੇੜੇ ਸਵੇਰੇ BSF ਦੀ 144 ਬਟਾਲੀਅਨ ਵੱਲੋਂ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਸੀਮਾ ਸੁਰੱਖਿਆ ਬਲਾਂ ਨੂੰ ਖੇਤਾਂ ਵਿਚ ਦੋ ਪੈਕੇਟ ਹੈਰੋਇਨ ਦੇ ਮਿਲੇ। ਪੈਕੇਟਾਂ ਨੂੰ ਪੀਲੇ ਰੰਗ ਦੀ ਪੱਟੀ ਨਾਲ ਚੰਗੀ ਤਰ੍ਹਾਂ ਲਪੇਟਿਆ ਗਿਆ ਸੀ। ਦੋਵੇਂ ਪੈਕੇਟ ਵੀ ਇੱਕ ਦੂਜੇ ਨਾਲ ਪੀਲੀ ਪੱਟੀ ਨਾਲ ਬੰਨ੍ਹੇ ਗਏ ਸਨ। ਬੀਐੱਸਐੱਫ ਨੇ ਪੈਕੇਟ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਿਸ ਤਰ੍ਹਾਂ ਹੈਰੋਇਨ ਦੇ ਪੈਕੇਟ ਬੰਨ੍ਹੇ ਹੋਏ ਹਨ, ਇਹ ਲੱਗ ਰਿਹਾ ਹੈ ਕਿ ਇਨ੍ਹਾਂ ਨੂੰ ਡ੍ਰੋਨ ਤੋਂ ਸੁੱਟਿਆ ਗਿਆ ਹੈ। ਬੀਐੱਸੈੱਫ ਨੇ ਦੋਵੇਂ ਪੈਕੇਟਾਂ ਦੀ ਜਦੋਂ ਜਾਂਚ ਕੀਤੀ ਤਾਂ ਦੋਵਾਂ ਦਾ ਭਾਰ 1.050 ਕਿਲੋ ਸੀ। ਇਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 7 ਕਰੋੜ ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਬੀਐੱਸਐੱਫ ਨੇ ਆਪਣੀ ਚੌਕਸੀ ਵਧਾ ਦਿੱਤੀ ਹੈ। ਦੂਜੇ ਪਾਸੇ ਕੇਂਦਰੀ ਤੇ ਪੰਜਾਬ ਦੀਆਂ ਖੁਸ਼ੀਆ ਏਜੰਸੀਆਂ ਵੀ ਸਰਗਰਮ ਹਨ। ਦੱਸ ਦੇਈਏ ਕਿ ਵਾੜ ਪਾਰ ਖੇਤਾਂ ‘ਚ ਇਨ੍ਹੀਂ ਦਿਨੀਂ ਕਣਕ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ। ਪਾਕਿਸਤਾਨੀ ਸਮਗੱਲਰ ਇਸ ਦਾ ਫਾਇਦਾ ਚੁੱਕਣ ਦੀ ਫਿਰਾਕ ਵਿਚ ਹਨ। ਉਹ ਕਦੇ ਹੈਰੋਇਨ ਤਾਂ ਕਦੇ ਹਥਿਆਰ ਵਾੜ ਦੇ ਪਾਰ ਸੁੱਟ ਦਿੰਦੇ ਹਨ ਤਾਂ ਕਿ ਭਾਰਤ ਵਿਚ ਬੈਠੇ ਉਨ੍ਹਾਂ ਦੇ ਸਾਥੀ ਤਸਕਰ ਮੌਕਾ ਮਿਲਣ ‘ਤੇ ਇਹ ਖੇਪ ਚੁੱਕ ਸਕਣ।