ਅੰਮ੍ਰਿਤਸਰ ‘ਚ ਵੀਰਵਾਰ ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਭਾਰੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਮੀਂਹ ਕਾਰਨ ਛੇਹਰਟਾ ਦੇ ਕਾਲਾ ਪਿੰਡ ਵਿੱਚ ਬਣਿਆ ਪੁਰਾਣਾ ਇਮਾਰਤ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਢਹਿ ਗਿਆ। ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਬਣਿਆ ਹੋਇਆ ਹੈ। ਹਾਦਸੇ ‘ਚ ਕਈ ਗੱਡੀਆਂ ਦੇ ਮਲਬੇ ਹੇਠਾ ਦੱਬੇ ਹੋਣ ਦੀ ਖਬਰ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਣਿਆ ਨਵਾਂ ਕ੍ਰਿਕਟ ਸਟੇਡੀਅਮ, ਹੁਣ ਮੋਹਾਲੀ ‘ਚ ਨਹੀਂ, ਇੱਥੇ ਹੀ ਹੋਣਗੇ IPL ਦੇ ਮੈਚ
ਜਾਣਕਾਰੀ ਅਨੁਸਾਰ ਇਮਾਰਤ ਦੇ ਢਹਿ ਢੇਰੀ ਹੋਣ ਕਾਰਨ ਬਲੈਰੋ, ਛੋਟਾ ਹਾਥੀ ਤੇ ਗੱਡੀ ਇਸ ਦੇ ਮਲਬੇ ਹੇਠਾ ਦੱਬ ਗਏ ਹਨ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਇਮਾਰਤ ਵਿੱਚ ਕੋਈ ਨਹੀਂ ਰਹਿੰਦਾ ਸੀ, ਇਸ ਲਈ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -: