ਮੁੰਬਈ ਇੰਡੀਅਨਸ ਦੇ ਜਸਪ੍ਰੀਤ ਬੁਮਰਾਹ ਨੇ ਮੰਗਲਵਾਰ ਨੂੰ ਹੋਏ ਮੈਚ ਵਿਚ ਇੱਕ ਰਿਕਾਰਡ ਆਪਣੇ ਨਾਂ ਕਰ ਲਿਆ। ਟੀ-20 ਕ੍ਰਿਕਟ ਵਿਚ ਜਸਪ੍ਰੀਤ ਬੁਮਰਾਹ ਦੇ 250 ਵਿਕਟ ਪੂਰੇ ਹੋ ਗਏ ਹਨ ਤੇ ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਹਨ।
ਸਨਰਾਈਜਰਸ ਹੈਦਰਾਬਾਦ ਖਿਲਾਫ ਹੋਏ ਮੈਚ ਵਿਚ ਬੁਮਰਾਹ ਨੂੰ ਇੱਕ ਹੀ ਵਿਕਟ ਮਿਲਿਆ, ਇਹੀ ਉਨ੍ਹਾਂ ਦਾ ਟੀ-20 ਕ੍ਰਿਕਟ ਵਿਚ 250ਵਾਂ ਵਿਕਟ ਸੀ। ਬੁਮਰਾਹ ਨੇ ਵਾਸ਼ਿੰਗਟਨ ਸੁੰਦਰ ਨੂੰ ਕਲੀਨ ਬੋਲਡ ਕੀਤਾ ਸੀ।
ਜਸਪ੍ਰੀਤ ਬੁਮਰਾਹ ਦੇ ਟੀ-20 ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹੁਣ ਤੱਕ 206 ਟੀ-20 ਮੈਚ ਖੇਡੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੇ ਕੁੱਲ 250 ਵਿਕਟ ਹਨ। ਇਸ ਵਿਚ ਮੁੰਬਈ ਇੰਡੀਅਨਸ, ਗੁਜਰਾਤ ਤੋਂ ਇਲਾਵਾ ਭਾਰਤ ਲਈ ਖੇਡੇ ਗਏ ਟੀ-20 ਮੈਚ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਬੁਮਰਾਹ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਹਨ ਜੋ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਈਰੀਐੱਲ ਤੋਂ ਬਾਅਦ ਹੋਣ ਵਾਲੀ ਭਾਰਤ-ਸਾਊਥ ਅਫਰੀਕਾ ਟੀ-20 ਵਿਚ ਉਨ੍ਹਾਂ ਨੂੰ ਆਰਾਮ ਮਿਲ ਸਕਦਾ ਹੈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਿਸ਼ਭ ਪੰਤ ਨੂੰ ਵੀ ਆਰਾਮ ਮਿਲ ਸਕਦਾ ਹੈ।