ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਬੱਸ ਨੇ ਐਕਟਿਵਾ ਸਵਾਰ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਬਜ਼ੁਰਗ ਸੜਕ ‘ਤੇ ਡਿੱਗ ਗਿਆ। ਬੱਸ ਚਾਲਕ ਨੇ ਬ੍ਰੇਕ ਨਹੀਂ ਲਗਾਈ, ਜਿਸ ਕਾਰਨ ਉਹ ਬਜ਼ੁਰਗ ਵਿਅਕਤੀ ਨੂੰ ਐਕਟਿਵਾ ਸਮੇਤ ਕਰੀਬ 15 ਫੁੱਟ ਤੱਕ ਘਸੀਟਦਾ ਹੋਇਆ ਮੁੱਖ ਸੜਕ ‘ਤੇ ਲੈ ਗਿਆ। ਮ੍ਰਿਤਕ ਦੀ ਪਛਾਣ ਚਰਨਜੀਤ (71) ਵੱਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਦੂਰ ਜਾ ਕੇ ਬੱਸ ਚਾਲਕ ਨੇ ਗੱਡੀ ਨੂੰ ਰੋਕ ਲਿਆ। ਹਾਦਸੇ ਤੋਂ ਬਾਅਦ ਜਦੋਂ ਸਵਾਰੀਆਂ ਨਾਲ ਭਰੀ ਬੱਸ ਸੜਕ ਦੇ ਵਿਚਕਾਰ ਰੁਕ ਗਈ ਤਾਂ ਫਿਰੋਜ਼ਪੁਰ ਰੋਡ ‘ਤੇ ਲੰਮਾ ਜਾਮ ਲੱਗ ਗਿਆ। ਲੋਕਾਂ ਨੇ ਬੱਸ ਨੂੰ ਘੇਰ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਥਾਣਾ ਸਰਾਭਾ ਨਗਰ ਦੇ SHO ਅਮਰਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ।
ਇਹ ਵੀ ਪੜ੍ਹੋ : ਹੜ੍ਹ ਪੀੜਿਤਾਂ ਦੀ ਸੇਵਾ ਦਾ ਪਿਆ ਮੁੱਲ, 35 ਸਾਲ ਦੇ ਲੰਬੇ ਵਿਛੋੜੇ ਬਾਅਦ ਮਿਲੇ ਮਾਂ ਪੁੱਤ
ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਟੁਕੜਿਆਂ ਸਮੇਤ ਆਪਣੀ ਕਾਰ ‘ਚ ਰਖਵਾ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਥਾਣਾ ਸਰਾਭਾ ਨਗਰ ਦੇ SHO ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਜੋ ਵੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: