ਲੁਧਿਆਣਾ ਵਿੱਚ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਕੇ ਵਾਪਸ ਦਿੱਲੀ ਜਾ ਰਹੀ ਸ਼ਰਧਾਲੂਆਂ ਦੀ ਬੱਸ ਡਿਵਾਈਡਰ ਵਿੱਚ ਜਾ ਟਕਰਾਈ। ਇਸ ਦੌਰਾਨ ਬੱਸ ਨੇ ਸਾਈਕਲ ਸਵਾਰ ਨੂੰ ਕੁਚਲ ਦਿੱਤਾ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਫਰਾਰ ਹੋ ਗਿਆ।
ਬੱਸ ਵਿੱਚ ਸਵਾਰ ਯਾਤਰੀ ਨੇ ਦੱਸਿਆ ਕਿ ਦੋਰਾਹਾ ਦੇ ਥਰੇਜੇ ਢਾਬੇ ਕੋਲ ਬੱਸ ਨੂੰ ਝਪਕੀ ਆ ਗਈ ਤੇ ਉਹ ਉਹ ਬੱਸ ਦਾ ਸੰਤੁਲਨ ਗੁਆ ਬੈਠਾ। ਬੱਸ ਸਾਈਕਲ ਸਵਾਰ ਨੂੰ ਕੁਚਲਦੀ ਹੋਈ ਡਿਵਾਈਡਰ ਦੇ ਉਪਰ ਜਾ ਵੱਜੀ। ਬੱਸ ਵਿੱਚ ਬੈਠੀਆਂ ਸਵਾਰੀਆਂ ਵਿੱਚ ਹਾਹਾਕਾਰ ਮੱਚ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਬੱਸ ‘ਚੋਂ ਬਾਹਰ ਕੱਢਿਆ ਅਤੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਇਆ।
ਯਾਤਰੀ ਦੇਵਰਾਜ ਨੇ ਦੱਸਿਆ ਕਿ ਸਵੇਰੇ 4.15 ਵਜੇ ਬੱਸ ਡਰਾਈਵਰ ਪਾਣੀ ਨਾਲ ਮੂੰਹ ਧੋ ਰਿਹਾ ਸੀ। ਉਸ ਨੇ ਡਰਾਈਵਰ ਨੂੰ ਕਿਹਾ ਸੀ ਕਿ ਜੇ ਉਸ ਨੂੰ ਨੀਂਦ ਆ ਰਹੀ ਹੈ ਤਾਂ ਉਹ ਬੱਸ ਨਾ ਚਲਾਵੇ, ਪਰ ਉਹ ਨਹੀਂ ਮੰਨਿਆ। ਯਾਤਰੀ ਸੁਮਨ ਨੇ ਦੱਸਿਆ ਕਿ ਉਹ ਕਟੜਾ ਤੋਂ ਦਿੱਲੀ ਜਾ ਰਹੀ ਸੀ। ਬੱਸ ਦੇ ਡਰਾਈਵਰ ਦਾ ਬੱਸ ‘ਤੇ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ‘ਨਫਰਤ ਭਰੇ ਭਾਸ਼ਣਾਂ ‘ਤੇ ਬਿਨਾਂ ਸ਼ਿਕਾਇਤ ਤੋਂ ਵੀ ਕੀਤੀ ਜਾਵੇ FIR’- ਸੁਪਰੀਮ ਕੋਰਟ ਦੇ ਰਾਜਾਂ ਨੂੰ ਨਿਰਦੇਸ਼
ਮ੍ਰਿਤਕ ਦੇ ਭਰਾ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਮਾਮੇ ਦਾ ਲੜਕਾ ਇੰਦਰਜੀਤ ਸਿੰਘ ਸਵੇਰੇ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ। ਉਹ ਨਾਈਟ ਲਾ ਕੇ ਐਮ.ਸਨ ਫੈਕਟਰੀ ਤੋਂ ਆ ਰਿਹਾ ਸੀ। ਬੇਕਾਬੂ ਬੱਸ ਨੇ ਉਸ ਨੂੰ ਕੁਚਲ ਦਿੱਤਾ। ਟੂਰਿਸਟ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਬੱਸ ਡਰਾਈਵਰ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: