ਕੇਂਦਰ ਸਰਕਾਰ ਨੇ ਇਨਕਮ ਟੈਕਸ ਰਿਟਰਨ ਦੀ ਆਖਰੀ ਤਰੀਕ 15 ਮਾਰਚ 2022 ਤੱਕ ਵਧਾ ਦਿੱਤੀ ਹੈ। ਹਾਲਾਂਕਿ ਤਰੀਖ ਵਿਚ ਵਾਧਾ ਆਮ ਟੈਕਸਦਾਤਿਆਂ ਲਈ ਨਹੀਂ ਹੈ। ਇੰਡੀਵਿਜੂਅਲ ਜਾਂ ਸੈਲਰੀ ਕਲਾਸ ਲਈ ਆਈਟੀਆਰ ਦੀ ਆਖਰੀ ਤਰੀਖ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਬਿਜ਼ਨੈੱਸ ਕਲਾਸ ਲਈ ਛੋਟ ਦਿੱਤੀ ਗਈ ਹੈ। ਸਿਰਫ ਆਡਿਟ ਅਕਾਊਂਟਸ ਲਈ ਆਈਟੀਆਰ ਫਾਈਲਿੰਗ ਦੀ ਆਖਰੀ ਤਰੀਖ ਵਧਾਈ ਗਈ ਹੈ।
ਸਰਕਾਰ ਨੇ ਆਡਿਟ ਦੀ ਡੈੱਡਲਾਈਨ ਵਧਾਈ ਹੈ। ਕੋਵਿਡ ਕਾਰਨ ਟੈਕਸਦਾਤਾ ਵੱਲੋਂ ਰਿਪੋਰਟ ਕੀਤੀਆਂ ਗਈਆਂ ਮੁਸ਼ਕਲਾਂ ਤੇ ਆਮਦਨ ਕਰ ਅਧਿਨਿਯਮ 1961 ਦੀਆਂ ਵਿਵਸਥਾਵਾਂ ਤਹਿਤ ਆਡਿਟ ਦੀਆਂ ਵੱਖ-ਵੱਖ ਰਿਪੋਰਟਾਂ ਦੀ ਇਲੈਕਟ੍ਰੋਨਿਕ ਫਾਈਲਿੰਗ ਦੀ ਤਰੀਕ ਵਧਾਉਣ ਦਾ ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਫੈਸਲਾ ਲਿਆ ਹੈ। ਅਸੈਸਮੈਂਟ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਅਤੇ ਆਡਿਟ ਦੀਆਂ ਵੱਖ-ਵੱਖ ਰਿਪੋਰਟ ਦਾਖਲ ਕਰਨ ਦੀਆਂ ਤਰੀਕਾਂ ਨੂੰ 15 ਮਾਰਚ ਤੱਕ ਵਧਾਇਆ ਗਿਆ ਹੈ।
ਸੀਬੀਡੀਟੀ ਨੇ ਦੱਸਿਆ ਕਿ ਸਿਰਫ ਆਡਿਟ ਅਕਾਊਂਟਸ ਲਈ ਆਈਟੀਆਰ ਫਾਈਲਿੰਗ ਦੀ ਤਰੀਕ ਵਧਾਈ ਗਈ ਹੈ। ਅਕਾਊਂਟ ਦੇ ਆਡਿਟ ਦੀ ਤਰੀਕ 15 ਜਨਵਰੀ ਨੂੰ ਖਤਮ ਹੋ ਰਹੀ ਸੀ ਜਿਸ ਨੂੰ ਵਧਾ ਕੇ 15 ਮਾਰਚ ਤੱਕ ਕੀਤਾ ਗਿਆ ਹੈ। ਵਿਅਕਤੀਗਤ ਤੌਰ ਉਤੇ ਆਡਿਟ ਅਕਾਊਂਟ ਦੀ ਤਰੀਖ ਵਧਾ ਕੇ 15 ਮਾਰਚ ਕੀਤੀ ਗਈ ਹੈ ਜਦੋਂ ਕਿ ਪਾਰਟਨਰਸ਼ਿਪ ਫਰਮ ਦੀ ਤਰੀਕ ਨੂੰ 15 ਫਰਵਰੀ ਰੱਖਿਆ ਗਿਆ ਹੈ। ਕੰਪਨੀਆਂ ਨੂੰ ਵਿਅਕਤੀਗਤ ਟੈਕਸਦਾਤਾ ਤੋਂ 1 ਮਹੀਨਾ ਜ਼ਿਆਦਾ ਦੀ ਮੌਹਲਤ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪਿਛਲੇ ਸਾਲ 2020-21 ਲਈ ਇਨਕਮ ਟੈਕਸ ਦੀ ਧਾਰਾ 92ਈ ਤਹਿਤ ਕੌਮਾਂਤਰੀ ਲੈਣਦੇਣ ਕਰਨ ਵਾਲੇ ਵਿਅਕਤੀਆਂ ਵੱਲੋਂ ਕਿਸੇ ਆਡਿਟਰ ਜ਼ਰੀਏ ਰਿਪੋਰਟ ਦੇਣ ਦੀ ਆਖਰੀ ਤਰੀਕ 31 ਅਕਤੂਬਰ 2021 ਸੀ, ਜਿਸ ਨੂੰ 30 ਨਵੰਬਰ 2021 ਤੇ 31 ਜਨਵਰੀ ਤੱਕ ਵਧਾ ਦਿੱਤਾ ਗਿਆ ਸੀ। ਹੁਣ ਇਹ ਤਰੀਕ 15 ਫਰਵਰੀ 2022 ਤੱਕ ਵਧਾ ਦਿੱਤੀ ਗਈ ਹੈ।