ਜਗਰਾਓਂ ਦੇ ਦੇ ਇਕ ਫਰਨੀਚਰ ਕਾਰੋਬਾਰੀ ਤੋਂ ਅੱਤਵਾਦੀ ਅਰਸ਼ ਡੱਲਾ ਦੇ ਨਾਂ ‘ਤੇ 30 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ। ਕਾਰੋਬਾਰੀ ਨੂੰ ਪਹਿਲਾਂ ਵੀ ਇਕ ਗੈਂਗਸਟਰ ਦੀ ਕਾਲ ਆਈ ਸੀ ਪਰ ਕੁਝ ਦਿਨਾਂ ਬਾਅਦ ਕਾਲ ਆਉਣੀ ਬੰਦ ਹੋ ਗਈ ਸੀ। ਹੁਣ ਪਿੰਡ ਬਾਰਦੇਕੇ ਵਿਚ ਹੋਏ ਕਤਲਕਾਂਡ ਦੇ ਬਾਅਦ ਕੇਂਦਰ ਸਰਕਾਰ ਵੱਲੋਂ ਅਰਸ਼ ਡੱਲਾ ਨੂੰ ਅੱਤਵਾਦੀ ਕਰਾਰ ਦਿੱਤਾ ਗਿਆ।ਇਸ ਦੇ ਬਾਅਦ ਅਰਸ਼ ਡੱਲਾ ਦੇ ਨਾਂ ‘ਤੇ ਕਾਰੋਬਾਰ ਨੂੰ 30 ਲੱਖ ਰੁਪਏ ਦੀ ਧਮਕੀ ਆਈ ਹੈ।
ਅੱਤਵਾਦੀ ਅਰਸ਼ ਡੱਲਾ ਖਾਲਿਸਤਾਨੀ ਟਾਈਗਰ ਫੋਰਸ ਵਿਚ ਕੈਨੇਡਾ ਤੋਂ ਗਿਰੋਹ ਚਲਾਉਂਦਾ ਹੈ। ਉਸ ਦੇ ਨਾਂ ‘ਤੇ ਕਾਰੋਬਾਰੀ ਨੂੰ ਫੋਨ ‘ਤੇ ਕਿਹਾ ਕਿ ਉਹ 30 ਲੱਖ ਰੁਪਏ ਦਾ ਇੰਤਜ਼ਾਮ ਕਰੇ ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੇ। ਧਮਕੀ ਦੀ ਸੂਚਨਾ ਮਿਲਣ ‘ਤੇ ਪੁਲਿਸ ਅਲਰਟ ਹੋ ਗਈ ਹੈ।
ਫਿਰੌਤੀ ਦੀ ਕਾਲ ਇਕ ਵਿਦੇਸ਼ੀ ਨੰਬਰ ਤੋਂ ਆਈ ਹੈ। ਕਾਰੋਬਾਰੀ ਨੇ ਇਸ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਸੌਂਪੀ ਹੈ। ਪੁਲਿਸ ਇਸ ਮਾਮਲੇ ਵਿਚ ਧਮਕੀ ਦੀ ਕਾਲ ਦੇਣ ਵਾਲੇ ਦੀ ਆਵਾਜ਼ ਦੀ ਜਾਂਚ ਕਰਵਾ ਰਹੀ ਹੈ। ਜਾਂਚ ਦੇ ਬਾਅਦ ਸਾਫ ਹੋ ਜਾਵੇਗਾ ਕਿ ਧਮਕੀ ਦੇਣ ਵਾਲਾ ਅੱਤਵਾਦੀ ਅਰਸ਼ ਡੱਲਾ ਹੈ ਜਾਂ ਕੋਈ ਹੋਰ ਵਿਅਕਤੀ।
ਇਹ ਵੀ ਪੜ੍ਹੋ : PM ਮੋਦੀ ਅੱਜ ਗੰਗਾ ਵਿਲਾਸ ਕਰੂਜ਼ ਨੂੰ ਦਿਖਾਉਣਗੇ ਹਰੀ ਝੰਡੀ, ਦੁਨੀਆ ਦੀ ਸਭ ਤੋਂ ਲੰਬੀ ਨਦੀ ਯਾਤਰਾ ਦੇ ਲਈ ਹੋਵੇਗਾ ਰਵਾਨਾ
ਪੁਲਿਸ ਅੱਤਵਾਦੀ ਅਰਸ਼ ਡੱਲਾ ਦੇ ਪਿਤਾ ਚਰਨਜੀਤ ਸਿੰਘ ਤੋਂ ਪੁੱਛਗਿਛ ਕਰ ਹੀ ਹੈ। ਉਸ ਨੂੰ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਸੂਤਰਾਂ ਮੁਤਾਬਕ ਚਰਨਜੀਤ ਸਿੰਘ ਨੇ ਪਿੰਡ ਬਾਰਦੇਕੇ ਵਿਚ ਹੋਏ ਕਤਲਕਾਂਡ ਦੀ ਵੀਡੀਓ ਕਈ ਲੋਕਾਂ ਨੂੰ ਵਾਇਰਲ ਕੀਤੀ ਤੇ ਉਨ੍ਹਾਂ ਤੋਂ ਫਿਰੌਤੀ ਮੰਗੀ ਹੈ। ਪੁਲਿਸ ਇਸ ਮਾਮਲੇ ਵਿਚ ਉਸ ਫੋਨ ਦੀ ਵੀ ਭਾਲ ਕਰ ਰਹੀ ਹੈ ਜਿਸ ਨੂੰ ਚਰਨਜੀਤ ਨੇ ਵਰਤਿਆ ਹੈ।
ਅੱਤਵਾਦੀ ਅਰਸ਼ ਡੱਲਾ ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਹੈ। ਮੋਗਾ ਦਾ ਰਹਿਣ ਵਾਲਾ ਅਰਸ਼ ਪੰਜਾਬ ਤੇ ਵਿਦੇਸ਼ਾਂ ਵਿਚ ਵੀ ਕਈ ਕ੍ਰਿਮੀਨਲ ਵਾਰਦਾਤਾਂ ਵਿਚ ਸ਼ਾਮਲ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਵਿਚ ਕਈ ਕੀਲਿੰਗ ਵਿਚ ਡੱਲਾ ਸ਼ਾਮਲ ਹੈ। ਉਹ ਪਾਕਿਸਤਾਨ ਤੋਂ RDX, IEDs ਮੰਗਵਾ ਕੇ ਉਨ੍ਹਾਂ ਨੂੰ ਪੰਜਾਬ ਵਿਚ ਸਪਲਾਈ ਕਰ ਰਿਹਾ ਹੈ। ਉਸ ਖਿਲਾਫ ਮਈ 2022 ਵਿਚ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: