ਭਾਰਤ ਸਰਕਾਰ ਪੈਗਾਸਸ ਵਰਗਾ ਨਵਾਂ ਸਪਾਈਵੇਅਰ ਤਲਾਸ਼ ਰਹੀ ਹੈ। ਪੈਗਾਸਸ ਅਮਰੀਕੀ ਸਰਕਾਰ ਬਲੈਕਲਿਸਟ ਕਰ ਚੁੱਕੀ ਹੈ ਤੇ ਭਾਰਤ ਵਿਚ ਵੀ ਇਹ ਸਪਾਈਵੇਅਰ ਵਿਵਾਦਾਂ ਵਿਚ ਰਹਿ ਚੁੱਕਾ ਹੈ। ਅਜਿਹੇ ‘ਚ ਸਰਕਾਰ ਪੈਗਾਸਸ ਦੀ ਵਿਰੋਧੀ ਸਾਫਟਵੇਅਰ ਕੰਪਨੀਆਂ ਨਾਲ ਡੀਲ ਕਰਨ ਦੀ ਗੱਲ ਕਰ ਰਹੀ ਹੈ। ਇਹ ਨਿਗਰਾਨੀ ਕੰਪਨੀਆਂ ਭਾਰਤ ਸਰਕਾਰ ਅੱਗੇ ਬੋਲੀ ਲਗਾਉਣ ਦੀ ਤਿਆਰੀ ਕਰ ਰਹੀਆਂ ਹਨ।
ਭਾਰਤ ਦੇ ਡਿਫੈਂਸ ਤੇ ਇੰਟੈਲੀਜੈਂਸ ਅਧਿਕਾਰੀ ਪੈਗਾਸਸ ਬਣਾਉਣ ਵਾਲੀ ਕੰਪਨੀ NSO ਦਾ ਅਜਿਹਾ ਕੋਈ ਕੰਪੀਟੀਟਰ ਲੱਭ ਰਹੇ ਹਨ ਜੋ ਇੰਨਾ ਚਰਚਾ ਵਿਚ ਨਾ ਰਿਹਾ ਹੋਵੇ। ਕਿਹਾ ਜਾ ਰਿਹਾ ਹੈ ਕਿ ਸਰਕਾਰ ਨਵੇਂ ਸਪਾਈਵੇਅਰ ਦੇ ਕਾਂਟ੍ਰੈਕਟ ਲਈ 12 ਕਰੋੜ ਡਾਲਰ ਯਾਨੀ 98.6 ਕਰੋੜ ਰੁਪਏ ਖਰਚ ਕਰਨ ਨੂੰ ਤਿਆਰ ਹੈ। ਇਸ ਲਈ ਲਗਭਗ 12 ਕੰਪਨੀਆਂ ਬੋਲੀ ਲਗਾ ਸਕਦੀਆਂ ਹਨ।
ਭਾਰਤੀ ਅਧਿਕਾਰੀ ਗ੍ਰੀਸ ਦੀ ਕੰਪਨੀ Intellexa ਦਾ ਸਪਾਈਵੇਅਰ ਖਰੀਦਣ ਬਾਰੇ ਸੋਚ ਰਹੇ ਹਨ। ਇਸ ਕੰਪਨੀ ਨੇ ਇਜ਼ਰਾਇਲੀ ਮਿਲਟਰੀ ਦੇ ਸਾਬਕਾ ਅਧਿਕਾਰੀਆਂ ਦੀ ਮਦਦ ਲੈ ਕੇ ਪ੍ਰੇਡੇਟਰ ਨਾਂ ਦਾ ਸਪਾਈਵੇਅਰ ਤਿਆਰ ਕੀਤਾ ਹੈ। ਇਸ ਸਪਾਈਵੇਅਰ ਦਾ ਪਹਿਲਾਂ ਤੋਂ ਹੀ ਇਕ ਜਾਸੂਸੀ ਕਾਂਡ ਵਿਚ ਨਾਂ ਰਿਹਾ ਹੈ ਜਿਸ ਵਿਚ ਗ੍ਰੀਨ ਦੇ ਸਪਾਈ ਚੀਫ ਤੇ ਪ੍ਰਧਾਨ ਮੰਤਰੀ ਵੀ ਫਸੇ ਹੋਏ ਹਨ। ਪ੍ਰੇਡੇਟਰ ਕਈ ਅਜਿਹੇ ਦੇਸ਼ਾਂ ਵਿਚ ਆਪ੍ਰੇਸ਼ਨਲ ਹੈ ਜਿਥੇ ਮਨੁੱਖੀ ਅਧਿਕਾਰਾਂ ਦਾ ਉੁਲੰਘਣ ਹੋ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿਚ ਮਿਸਰ, ਸਾਊਦੀ ਅਰਬ, ਮੈਡਾਗਾਸਕਰ ਅਤੇ ਓਮਾਨ ਸ਼ਾਮਲ ਹਨ।
ਭਾਰਤੀ ਅਧਿਕਾਰੀ ਕਈ ਸਪਾਈਵੇਅਰ ਵਿਚ ਦਿਲਚਸਪੀ ਦਿਖਾ ਰਹੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਇਜ਼ਰਾਈਲੀ ਕੰਪਨੀਆਂ ਨੇ ਬਣਾਇਆ ਹੈ।ਇਜ਼ਰਾਇਲ ਵਿਚ ਸਭ ਤੋਂ ਐਡਵਾਂਸ ਸਪਾਈਵੇਅਰ ਕੰਪਨੀਆਂ ਮੌਜੂਦ ਹਨ ਜੋ ਇਥੋਂ ਦੀ ਮਿਲਟਰੀ ਨਾਲ ਮਿਲ ਕੇ ਸਪਾਈਵੇਅਰ ਬਣਾਉਂਦੀਆਂ ਹਨ।
ਸਪਾਈਵੇਅਰ ਦੇ ਆਪਸ਼ਨ ਵਿਚ ਕਵਾਡ੍ਰੀਮ ਤੇ ਕਾਗਨਾਈਟ ਸ਼ਾਮਲ ਹਨ। ਕਵਾਡ੍ਰੀਮ ਨੂੰ ਲੈ ਕੇ ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਪੋਸਟ ਦੇ ਜਰਨਲਿਸਟ ਜਮਾਲ ਖਸ਼ੋਗੀ ਦੀ ਮੌਤ ਦੇ ਬਾਅਦ ਇਸ ਸਪਾਈਵੇਅਰ ਨੂੰ ਸਾਊਦੀ ਅਸਰ ਵਿਚ ਵੇਚੇ ਜਾਣ ਦੀ ਇਜਾਜ਼ਤ ਮਿਲੀਸੀ।
ਇਹ ਵੀ ਪੜ੍ਹੋ : ਮੋਗਾ : ਪ੍ਰੇਮਿਕਾ ਨੂੰ ਮਿਲਣ ਘਰ ਗਏ ਨੌਜਵਾਨ ਦਾ ਕ.ਤਲ, ਨਹਿਰ ਪਟੜੀ ਕੋਲ ਸੁੱਟ ਦਿੱਤੀ ਲਾ.ਸ਼
ਕਾਗਨਾਇਟ ਨੂੰ ਲੈ ਕੇ ਮੇਟਾ ਦੀ ਇਨਵੈਸਟੀਗੇਸ਼ਨ ਵਿਚ ਵੱਡੇ ਪੱਧਰ ‘ਤੇ ਸਪਾਈਵੇਅਰ ਦੇ ਗਲਤ ਇਸਤੇਮਾਲ ਦੀ ਗੱਲ ਸਾਹਮਣੇ ਆਉਣ ‘ਤੇ ਨਾਰਵੇ ਦੇ ਸਾਵਰੀਨ ਵੈਲਥ ਫੰਡ ਨੇ ਇਸ ਦਾ ਸਟਾਕ ਹਟਾ ਦਿੱਤਾ ਸੀ ਤੇ ਅਮਰੀਕਾ ਦੀ ਵੇਰੀਐਂਟ ਕੰਪਨੀ ਨੇ ਇਸ ਨੂੰ ਆਪਣੇ ਸਟਾਕ ਤੋਂ ਵੱਖ ਕਰ ਦਿੱਤਾ ਸੀ।
ਇਨ੍ਹਾਂ ਦੋਵੇਂ ਕੰਪਨੀਆਂ ਤੋਂ ਇਲਾਵਾ ਆਸਟ੍ਰੇਲੀਆ, ਇਟਲੀ, ਫਰਾਂਸ, ਬੇਲਾਰੂਸ ਤੇ ਸਾਈਪ੍ਰਸ ਦੀ ਸਪਾਈਵੇਅਰ ਫਰਮ ਵੀ ਇਸ ਵਿਚ ਬੋਲੀ ਲਗਾ ਸਕਦੀ ਹੈ। ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਕੋਲ ਅਜਿਹੇ ਹੀ ਸਪਾਈਵੇਅਰ ਹਨ ਜਿਨ੍ਹਾਂ ਨੂੰ ਪ੍ਰਾਈਵੇਟ ਮਿਲਟਰੀ ਕਾਂਟ੍ਰੈਕਟਸ ਨੇ ਨਹੀਂ ਸਗੋਂ ਦੇਸ਼ ਦੀ ਹੀ ਇੰਟੈਲੀਜੈਂਸ ਏਜੰਸੀ ਨੇ ਡਿਵੈਲਪ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: