ਉਤਰਾਖੰਡ ਸਰਕਾਰ ਦੇ ਕੈਬਨਿਟ ਮੰਤਰੀ ਚੰਦਨ ਰਾਮ ਦਾਸ ਦਾ ਅੱਜ ਦੇਹਾਂਤ ਹੋ ਗਿਆ। ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਗ ਪ੍ਰਗਟਾਇਆ ਹੈ।
ਬਾਗੇਸ਼ਵਰ ਤੋਂ ਵਿਧਾਇਕ ਤੇ ਉਤਰਾਖੰਡ ਦੇ ਮੰਤਰੀ ਚੰਦਨ ਰਾਮ ਦਾਸ ਦੀ ਇਲਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ‘ਤੇ CM ਧਾਮੀ ਨੇ ਸੋਗ ਪ੍ਰਗਟਾਉਂਦੇ ਹੋਏ ਕਿਹਾ ਕਿ ਮੰਤਰੀ ਮੰਡਲ ਵਿਚ ਮੇਰੇ ਸੀਨੀਅਰ ਸਹਿਯੋਗੀ ਸ਼੍ਰੀ ਚੰਦਨ ਰਾਮ ਦਾਸ ਜੀ ਦੇ ਅਚਾਨਕ ਦੇਹਾਂਤ ਦੀ ਖਬਰ ਤੋਂ ਹੈਰਾਨ ਹਾਂ। ਉਨ੍ਹਾਂ ਦਾ ਦੇਹਾਂਤ ਜਨਸੇਵਾ ਤੇ ਸਿਆਸਤ ਦੇ ਖੇਤਰ ਵਿਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ ਤੇ ਪਰਿਵਾਰਕ ਮੈਂਬਰਾਂ ਨੂੰ ਦੁੱਖ ਸਹਿਣ ਦਾ ਬਲ ਬਖਸ਼ਣ। ਓਮ ਸ਼ਾਂਤੀ।
ਇਹ ਵੀ ਪੜ੍ਹੋ : ਛੱਤੀਸਗੜ੍ਹ : ਨਕਸਲੀ ਹਮਲੇ ਦੇ ਬਾਅਦ ਅਮਿਤ ਸ਼ਾਹ ਨੇ CM ਬਘੇਲ ਨਾਲ ਕੀਤੀ ਗੱਲ, ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
ਉਤਰਾਖੰਡ ਸਰਕਾਰ ਦੇ ਕੈਬਨਿਟ ਮੰਤਰੀ ਤੇ ਭਾਜਪਾ ਦੇ ਨੇਤਾ ਰਹੇ ਚੰਦਨ ਰਾਮ ਦਾਸ ਨੇ ਆਪਣਾ ਸਿਆਸੀ ਕਰੀਅਰ 43 ਸਾਲ ਪਹਿਲਾਂ ਸ਼ੁਰੂ ਕੀਤਾ ਸੀ। 1997 ਵਿਚ ਨਗਰ ਪਾਲਿਕਾ ਬਾਗੇਸ਼ਵਰ ਤੋਂ ਪਹਿਲੀ ਚੋਣ ਜਿੱਤੇ ਸਨ। ਉਹ ਨਗਰ ਪਾਲਿਕਾ ਦੇ ਆਜ਼ਾਦ ਚੇਅਰਮੈਨ ਬਣ ਗਏ। ਇਸ ਤੋਂ ਪਹਿਲਾਂ 2006 ‘ਚ ਉਹ ਭਾਜਪਾ ‘ਚ ਸ਼ਾਮਲ ਹੋਏ ਸਨ। ਉਦੋਂ ਭਗਤ ਸਿੰਘ ਕੋਸ਼ਿਆਰੀ ਭਾਜਪਾ ਸਰਕਾਰ ਵਿੱਚ ਸੂਬੇ ਦੇ ਮੁੱਖ ਮੰਤਰੀ ਸਨ।
ਇਸ ਦੇ ਬਾਅਦ 2007 ਵਿਚ ਪਹਿਲੀ ਵਿਧਾਨ ਸਭਾ ਚੋਣ ਜਿੱਤੀ। ਇਸ ਦੇ ਬਾਅਦ ਤੋਂ ਉਹ ਲਗਾਤਾਰ ਚਾਰ ਵਾਰ ਮੁੱਖ ਮੰਤਰੀ ਰਹੇ। ਚੰਦਰ ਰਾਮ ਦਾਸ 2007, 2012, 2017 ਤੇ 2022 ਵਿਚ ਜਿੱਤ ਦਰਜ ਕਰਕੇ ਵਿਧਾਇਕ ਬਣੇ ਸਨ।
ਵੀਡੀਓ ਲਈ ਕਲਿੱਕ ਕਰੋ -: