ਕੈਨੇਡਾ ਦੀ ਰਹਿਣ ਵਾਲੀ ਅਨੁਪ੍ਰੀਤ ਕੌਰ ਨੂੰ ਭਾਰਤ ਵਿਚ ਵਿਆਹ ਕਰਵਾਉਣਾ ਮਹਿੰਗਾ ਪਿਆ ਕਿਉਂਕਿ ਵਿਆਹ ਦੇ ਸਵਾ ਸਾਲ ਬਾਅਦ ਵੀ ਉਸ ਨੂੰ ਮੈਰਿਜ ਸਰਟੀਫਿਕੇਟ ਨਸੀਬ ਨਹੀਂ ਹੋਇਆ ਹੈ। ਅਨੁਪ੍ਰੀਤ ਦੀ 4 ਮਹੀਨਿਆਂ ਦੀ ਧੀ ਵੀ ਹੈ। ਅਨੁਪ੍ਰੀਤ ਦਾ ਦੋਸ਼ ਹੈ ਕਿ ਉਸ ਕੋਲ ਸਾਰੇ ਕਾਗਜ਼ ਕੰਪਲੀਟ ਹਨ ਫਿਰ ਵੀ ਕਲੈਕਟਰ ਦੇ ਦਫਤਰ ਵਿਚ ਤਾਇਨਾਤ ਅਫਸਰ ਮੈਰਿਜ ਸਰਟੀਫਿਕੇਟ ਬਣਾਉਣ ਲਈ ਪੈਸੇ ਮੰਗ ਰਹੇ ਹਨ।
ਨਵਜੋਤ ਸਿੰਘ ਰੰਧਾਵਾ ਦੀ ਪਤਨੀ ਅਨੂਪ੍ਰੀਤ ਕੌਰ ਬਰਾੜ ਕੈਨੇਡਾ ਦੀ ਨਾਗਿਰਕ ਹੈ। ਉਸ ਨੇ ਦਸੰਬਰ 2020 ਵਿਚ ਗਵਾਲੀਅਰ ਕਲੈਕਟਰ ਦੀ ਮੈਰਿਜ ਬ੍ਰਾਂਚ ਵਿਚ ਵਿਆਹ ਰਜਿਸਟਰਡ ਕਰਵਾਉੁਣ ਅਤੇ ਮੈਰਿਜ ਸਰਟੀਫਿਕੇਟ ਲੈਣ ਲਈ ਅਪਲਾਈ ਕੀਤਾ ਸੀ ਤੇ ਇਸ ਲਈ ਉਹ ਹੁਣ ਤੱਕ 9 ਲੱਖ ਰੁਪਏ ਵੀ ਖਰਚ ਚੁੱਕੀ ਹੈ ਪਰ ਅਜੇ ਤੱਕ ਉਸ ਨੂੰ ਸਰਟੀਫਿਕੇਟ ਨਹੀਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਗੌਰਤਲਬ ਹੈ ਕਿ ਅਨੂਪ੍ਰੀਤ ਕੌਰ ਨੇ ਭਿੰਡ ਜ਼ਿਲ੍ਹੇ ਦੇ ਗੋਹਦ ਵਿਚ ਰਹਿਣ ਵਾਲੇ ਨਵਜੋਤ ਸਿੰਘ ਰੰਧਾਵਾ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਗਵਾਲੀਅਰ ਦੇ ਗੁਰਦੁਆਰੇ ਵਿਚ ਡੇਢ ਸਾਲ ਪਹਿਲਾਂ ਹੋਇਆ ਸੀ ਪਰ ਉਦੋਂ ਤੋਂ ਉਹ ਮੈਰਿਜ ਸਰਟੀਫਿਕੇਟ ਲਈ ਗਵਾਲੀਅਰ ਕਲੈਕਟਰ ਦੇ ਚੱਕਰ ਕੱਟ ਰਹੀ ਹੈ। ਇਸ ਦੌਰਾਨ 3 ਐੱਸ. ਡੀ. ਐੱਮ. ਬਦਲ ਚੁੱਕੇ ਹਨ ਪਰ ਮੈਰਿਜ ਸਰਟੀਫਿਕੇਟ ਅੱਜ ਤੱਕ ਨਹੀਂ ਬਣਿਆ।