ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਹਰ ਦਿਨ ਖਰਾਬ ਹੁੰਦੇ ਜਾ ਰਹੇ ਹਨ। ਹਸਪਤਾਲ ਤੋਂ ਲੈ ਕੇ ਸਕੂਲਾਂ ਤੱਕ ਬੁਰਾ ਹਾਲ ਹੈ। ਡਰੱਗ ਦੀ ਸਮੱਸਿਆ ਨੂੰ ਖਤਮ ਕਰਨ ਲਈ ਤਾਲਿਬਾਨ ਨੇ ਨਸ਼ਾ ਛੁਡਾਊ ਕੇਂਦਰ ਬਣਾਏ ਹੋਏ ਸਨ। ਇਥੇ ਹਜ਼ਾਰਾਂ ਲੋਕ ਰਹਿ ਰਹੇ ਹਨ ਪਰ ਇਥੋਂ ਦੀ ਵਿਵਸਥਾ ਇੰਨੀ ਖਰਾਬ ਹੈ ਕਿ ਕੈਦੀ ਆਦਮਖੋਰ ਬਣਦੇ ਜਾ ਰਹੇ ਹਨ। ਕੁਝ ਨੇ ਬਿੱਲਿਆਂ ਤੇ ਇਥੋਂ ਤੱਕ ਕਿ ਇਨਸਾਨੀ ਮਾਂਸ ਨੂੰ ਖਾ ਕੇ ਜ਼ਿੰਦਾ ਰਹਿਣਾ ਸ਼ੁਰੂ ਕਰ ਦਿੱਤਾ ਹੈ।
ਹਜ਼ਾਰਾਂ ਬੇਘਰ ਨਸ਼ਾ ਕਰਨ ਵਾਲਿਆਂ ਨੂੰ ਹਸਪਤਾਲਾਂ ਵਿਚ ਬੰਦ ਕਰ ਦਿੱਤਾ ਗਿਆ ਹੈ ਪਰ ਇਥੇ ਉਨ੍ਹਾਂ ਨਾਲ ਜ਼ਿਆਦਾਤੀਆਂ ਕੀਤੀਆਂ ਜਾ ਰਹੀਆਂ ਹਨ। ਕਾਬੁਲ ਦੇ ਇੱਕ ਅਜਿਹੇ ਹੀ ਹਸਪਤਾਲ ਦਾ ਨਜ਼ਾਰਾ ਦੇਖਿਆ ਗਿਆ ਜੋ ਬਹੁਤ ਹੀ ਡਰਾਉਣਾ ਸੀ। ਇਥੇ ਕਮਰਿਆਂ ਅੰਦਰ ਨਸ਼ਾ ਕਰਨ ਵਾਲੇ ਲੋਕਾਂ ਨੂੰ ਰੱਖਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਨਾ ਦੇ ਬਰਾਬਰ ਖਾਣਾ ਦਿੱਤਾ ਜਾ ਰਿਹਾ ਹੈ। ਭੁੱਖ ਕਾਰਨ ਕਈ ਲੋਕ ਘਾਹ ਖਾਣ ਨੂੰ ਮਜਬੂਰ ਹੋ ਗਏ ਹਨ।
ਹਸਪਤਾਲ ਤੋਂ ਰਿਕਵਰ ਹੋ ਕੇ ਗਏ ਇੱਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਜਾਨ ਤੋਂ ਮਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਸਾੜਿਆ। ਕੁਝ ਲੋਕਾਂ ਨੇ ਉਸ ਦੀਆਂ ਅੰਤੜੀਆਂ ਨੂੰ ਖਾਧਾ। ਅਬਦੁੱਲ ਨਾਂ ਦੇ ਇੱਕ ਹੋਰ ਕੈਦੀ ਨੇ ਦੱਸਿਆ ਕਿ ਮਰੀਜ਼ਾਂ ਲਈ ਭੁੱਖੇ ਰਹਿਣਾ ਇੱਕ ਆਮ ਜਿਹੀ ਗੱਲ ਬਣ ਚੁੱਕੀ ਹੈ। ਇਸੇ ਕਾਰਨ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇੱਕ ਦਿਨ ਪਾਰਕ ਵਿਚ ਘੁੰਮ ਰਹੀ ਬਿੱਲੀ ਨੂੰ ਲੋਕਾਂ ਨੇ ਪੜ ਕੇ ਖਾਧਾ। ਇੱਕ ਨੇ ਬਿੱਲੀ ਦੀ ਗਰਦਨ ਨੂੰ ਕੱਟਿਆ ਤੇ ਫਿਰ ਖਾ ਗਿਆ।
ਅਫਗਾਨਿਸਤਾਨ ਲੰਮੇ ਸਮੇਂ ਤੋਂ ਗੈਰ-ਕਾਨੂੰਨੀ ਅਫੀਮ ਤੇ ਹੈਰੋਇਨ ਦਾ ਦੁਨੀਆ ਦਾ ਸਭ ਤੋਂ ਵੱਡਾ ਸਪਲਾਇਰ ਰਿਹਾ ਹੈ। 2017 ਵਿਚ ਅਫਗਾਨਿਸਤਾਨ ਨੇ ਦੁਨੀਆ ਵਿਚ ਇਕੱਲੇ ਡਰੱਗਜ਼ ਦੀ 80 ਫੀਸਦੀ ਤੋਂ ਵੱਧ ਦੀ ਪੂਰਤੀ ਕੀਤੀ। ਇਸ ਸਾਲ 1.4 ਅਰਬ ਡਾਲਰ ਦਾ ਡਰੱਗ ਦਾ ਵਪਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਯੂਐੱਨ ਆਫਿਸ ਆਫ ਡਰੱਗਸ ਐਂਡ ਕ੍ਰਾਈਮ ਨੇ ਕਾਬੁਲ ਦਫਤਰ ਦੇ ਮੁਖੀ ਨੇ ਦੱਸਿਆ ਕਿ ਤਾਲਿਬਾਨ ਨੇ ਆਪਣੀ ਆਮਦਨ ਦੇ ਮੁੱਖ ਸਰੋਤਾਂ ਵਿਚੋਂ ਇੱਕ ਅਫਗਾਨ ਅਫੀਮ ਵਪਾਰ ‘ਤੇ ਭਰੋਸਾ ਕੀਤ ਹੈ। ਵੱਧ ਉਤਪਾਦਨ ਦੀ ਵਜ੍ਹਾ ਨਾਲ ਡਰੱਗਸ ਸਸਤਾ ਹੋ ਗਿਆ ਹੈ ਤੇ ਇਹ ਵੱਧ ਲੋਕਾਂ ਤੱਕ ਪਹੁੰਚ ਸਕਦਾ ਹੈ।