ਬਿਹਾਰ ਦੇ ਗਯਾ ਜ਼ਿਲ੍ਹੇ ਦੇ ਬਾਰਾਚੱਟੀ ਥਾਣਾ ਅਧੀਨ ਗੂਲਰਦੇਵ ਪਿੰਡ ਵਿਚ ਵੱਡਾ ਹਾਦਸਾ ਵਾਪਰਿਆ ਹੈ। ਤੋਪ ਦਾ ਗੋਲਾ ਰੇਂਜ ਦੇ ਬਾਹਰ ਡਿੱਗਣ ਨਾਲ ਤਿੰਨ ਲੋਕ ਉਸ ਦੀ ਚਪੇਟ ਵਿਚ ਆ ਗਏ। ਤਿੰਨ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫੌਜ ਵੱਲੋਂ ਕੀਤੇ ਜਾ ਰਹੇ ਅਭਿਆਸ ਦੌਰਾਨ ਛੱਡੇ ਗਏ ਤੋਪ ਦੇ ਇਕ ਗੋਲੇ ਦੀ ਚਪੇਟ ਵਿਚ ਆਉਣ ਨਾਲ ਤਿੰਨ ਪਿੰਡ ਵਾਸੀਆਂ ਦੀ ਮੌਕੇ ‘ਤੇ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ।
ਗਯਾ ਦੇ ਸੀਨੀਅਰ ਪੁਲਿਸ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਦੇ ਪੁਲਿਸ ਪਾਰਟੀ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰ ਫਾਇਰਿੰਗ ਰੇਂਜ ਦੇ ਬਾਹਰ ਤੋਪ ਦਾ ਗੋਲਾ ਕਿਵੇਂ ਡਿੱਗਿਆ। ਮ੍ਰਿਤਕਾਂ ਵਿਚ ਗੂਲਰਵੇਦ ਪਿੰਡ ਵਾਸੀ ਇਕ ਹੀ ਪਰਿਵਾਰ ਦੇ ਦੋ ਪੁਰਸ਼ ਤੇ ਇਕ ਮਹਿਲਾ ਸ਼ਾਮਲ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਏਜੰਟਾਂ ਨੂੰ ਸਿਮ ਕਾਰਡ ਸਪਲਾਈ ਕਰਨ ਵਾਲੇ 5 ਲੋਕ ਅਸਮ ਤੋਂ ਗ੍ਰਿਫਤਾਰ, ਫੋਨ ਸਣੇ ਕਈ ਦਸਤਾਵੇਜ਼ ਜ਼ਬਤ
ਹਾਦਸੇ ਵਿਚ ਦੋ ਔਰਤਾਂ ਸਣੇ 3 ਲੋਕਾਂ ਨੂੰ ਇਲਾਜ ਲਈ ਸ਼ਹਿਰ ਦੇ ਮਗਧ ਮੈਡੀਕਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮ੍ਰਿਤਕਾਂ ਦੀ ਪਰਿਵਾਰਕ ਮੈਂਬਰ ਮੰਜੂ ਦੇਵੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਮੈਂਬਰ ਜਦੋਂ ਆਪਣੇ ਘਰ ਦੇ ਬਾਹਰ ਬੈਠੇ ਹੋਏ ਸਨ ਤਾਂ ਉਦੋਂ ਅਚਾਨਕ ਤੋਪ ਦਾ ਗੋਪਾ ਆ ਕੇ ਡਿੱਗਿਆ ਜਿਸ ਦੀ ਚਪੇਟ ਵਿਚ ਆਉਣ ਨਾਲ ਉਸ ਦੇ ਪਰਿਵਾਰ ਦੇ ਮੈਂਬਰ ਜ਼ਖਮੀ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: