ਲੁਧਿਆਣਾ ਵਿਚ 65 ਲੱਖ ਦੇ ਸੋਲਰ ਲਾਈਟਸ ਘਪਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਕੈਪਟਨ ਸੰਦੀਪ ਸੰਧੂ ਨਾਮਜ਼ਦ ਹਨ। ਕੈਪਟਨ ਸੰਦੀਪ ਸੰਧੂ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਇਸੇ ਦਰਮਿਆਨ ਖਬਰ ਆਈ ਹੈ ਕਿ ਹਾਈਕੋਰਟ ਨੇ ਕੈਪਟਨ ਸੰਧੂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ।
ਲਗਭਗ 3 ਮਹੀਨੇ ਤੋਂ ਲਗਾਤਾਰ ਉਹ ਵੀ ਵਿਜੀਲੈਂਸ ਤੋਂ ਬਚਦੇ ਹੋਏ ਫਰਾਰ ਚੱਲ ਰਹੇ ਸਨ। ਵਿਜੀਲੈਂਸ ਲਗਾਤਾਰ ਉਨ੍ਹਾਂ ਦੇ ਕਈ ਰਿਸ਼ਤੇਦਾਰਾਂ ਦੇ ਘਰ ਤੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਚੁੱਕੀ ਸੀ। ਵਿਜੀਲੈਂਸ ਨੇ ਮੋਹਾਲੀ ਚੰਡੀਗੜ੍ਹ, ਜਗਰਾਓਂ, ਮੁੱਲਾਂਪੁਰ ਦਾਖਾ, ਮੁਕਤਸਰ, ਜੀਰਾ ਆਦਿ ਥਾਵਾਂ ‘ਤੇ ਟੀਮਾਂ ਭੇਜੀਆਂ ਸਨ ਪਰ ਸੰਦੀਪ ਸੰਧੂ ਉਨ੍ਹਾਂ ਨੂੰ ਨਹੀਂ ਮਿਲੇ ਸਨ। ਵਿਜੀਲੈਂਸ ਲਗਾਤਾਰ ਸੰਦੀਪ ਸੰਧੂ ਦੇ ਰਿਸ਼ਤੇਦਾਰਾਂ ‘ਤੇ ਵੀ ਸ਼ਿਕੰਜਾ ਕੱਸਦੀ ਰਹੀ ਹੈ। ਲਗਭਗ 8 ਤੋਂ 10 ਰਿਸਤੇਦਾਰਾਂ ਨੂੰ ਸੰਦੀਪ ਸੰਧੂ ਬਾਰੇ ਪੁੱਛਗਿਛ ਲਈ ਵਿਜੀਲੈਂਸ ਨੇ ਹਿਰਾਸਤ ਵਿਚ ਲਏ ਸਨ। ਸੰਦੀਪ ਸੰਧੂ ਦੀ ਜਾਇਦਾਦ ਦਾ ਵੀ ਵਿਜੀਲੈਂਸ ਰਿਕਾਰਡ ਖੰਗਾਲ ਰਹੀ ਹੈ।
ਦੱਸ ਦੇਈਏ ਕਿ ਵਿਜੀਲੈਂਸ ਜਾਂਚ ਨੰਬਰ 03, 12.7.2002 ਵਿਚ ਦੇਖਿਆ ਗਿਆ ਕਿ ਸਤਵਿੰਦਰ ਸਿੰਘ BDPO (ਹੁਣ ਬਰਖਾਸਤ) ਸਿੱਧਵਾਂ ਬੇਟ ਬਲਾਕ ਨੂੰ ਆਪਣੀ ਪੋਸਟਿੰਗ ਦੌਰਾਨ 26 ਪਿੰਡਾਂ ਵਿਚ ਸਟ੍ਰੀਟ ਲਾਈਟਾਂ ਲਗਾਉਣ ਲਈ ਸਰਕਾਰੀ ਗ੍ਰਾਂਟ ਮਿਲੀ ਸੀ। ਉਕਤ ਬੀਡੀਪੀਓ ਨੇ ਮੈਸਰਸ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜ਼ਿਜ਼ ਦੇ ਮਾਲਕ ਗੌਰਵ ਸ਼ਰਮਾ ਨਾਲ ਮਿਲ ਕੇ 3325 ਰੁਪਏ ਦੀ ਬਜਾਏ 7288 ਰੁਪਏ ਪ੍ਰਤੀ ਲਾਈਟ ਦੀ ਦਰ ਤੋਂ ਲਾਈਟਾਂ ਖਰੀਦੀਆਂ।
ਦੋਸ਼ੀਆਂ ਨੇ 65 ਲੱਖ ਰੁਪਏ ਦੇ ਸਰਕਾਰੀ ਫੰਡ ਦਾ ਇਸਤੇਮਾਲ ਕੀਤਾ ਤੇ ਸੂਬੇ ਦੇ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ। ਸਤਵਿੰਦਰ ਸਿੰਘ ਕੰਗ ਬੀਡੀਪੀਓ ਤੇ ਮੈਸਰਸ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜ਼ਿਜ਼ ਦੇ ਗੌਰਵ ਸ਼ਰਮਾ ਖਿਲਾਫ ਵਿਜੀਲੈਂਸ ਲੁਧਿਆਣਾ ਵਿਚ ਮਾਮਲਾ ਦਰਜ ਹੈ। ਦੋਸ਼ੀਆਂ ਨੇ ਸਟ੍ਰੀਟ ਲਾਈਟ ਲਗਾਉਣ ਦਾ ਪ੍ਰਸਤਾਵ 30.12.2021 ਨੂੰ ਬਲਾਕ ਸੰਮਤੀ ਸਿੱਧਵਾਂ ਬੇਟ ਦੇ ਮੈਂਬਰਾਂ ਵੱਲੋਂ ਪਾਸ ਕੀਤਾ ਸੀ।
ਇਹ ਵੀ ਪੜ੍ਹੋ: ਪੰਛੀ ਨੂੰ ਬਚਾਉਣ ਲਈ ਟ੍ਰੈਫਿਕ ਪੁਲਿਸ ਵਾਲੇ ਦਾਅ ‘ਤੇ ਲਾਈ ਜਾਨ, ਚੜ੍ਹਿਆ ਹਾਈ ਰੇਂਜ ਟਾਵਰ ‘ਤੇ
ਦੋਸ਼ੀ ਬੀਡੀਪੀਓ ਨੇ ਪ੍ਰਸਤਾਵ ਪਾਸ ਹੋਣ ਤੋਂ ਪਹਿਲਾਂ 27.12.2021 ਨੂੰ ਕੋਟੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਉਕਤ ਰਕਮ ਨੂੰ ਹੜੱਪਣ ਲਈ ਬੀਡੀਪੀਓ ਨੇ ਪੂਰੀ ਤਰ੍ਹਾਂ ਪ੍ਰਮਾਣ ਪੱਤਰ ਵੀ ਤਿਆਰ ਕੀਤਾ ਪਰ 26 ਪਿੰਡਾਂ ਵਿਚ ਸਟ੍ਰੀਟ ਲਾਈਟਾਂ ਨਹੀਂ ਲਗਵਾਈਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -: