ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨਾਲ-ਨਾਲ ਉਤਰਾਖੰਡ ਵਿਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਉਤਰਾਖੰਡ ਲਈ ਕਾਂਗਰਸ ਦੇ ਚੋਣ ਪ੍ਰਚਾਰ ਮੁਖੀ ਹਰੀਸ਼ ਰਾਵਤ ਨੇ ਆਪਣੀ ਪਾਰਟੀ ਸੰਗਠਨ ‘ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਇਸ ਨੂੰ ਛੱਡਣ ਜਿਹਾ ਮਹਿਸੂਸ ਕਰ ਰਹੇ ਹਨ।
ਕਾਂਗਰਸ ਤੋਂ ਬਾਗੀ ਹੋਏ ਰਾਵਤ ‘ਤੇ ਨਿਸ਼ਾਨਾ ਸਾਧਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ‘ਜੋ ਬੀਜੋਗੇ, ਓਹੀ ਵੱਢੋਗੇ! ਤੁਹਾਡੀ ਭਵਿੱਖੀ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ (ਜੇ ਕੋਈ ਹਨ)’।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਅੱਜ ਹਰੀਸ਼ ਰਾਵਤ ਨੇ ਆਪਣੇ ਟਵੀਟ ‘ਚ ਲਿਖਿਆ ਸੀ, ”ਇਹ ਅਜੀਬ ਗੱਲ ਹੈ, ਚੋਣਾਂ ਦੇ ਸਮੁੰਦਰ ਵਿੱਚ ਤੈਰਨਾ ਹੈ, ਸਹਿਯੋਗ ਲਈ ਸੰਗਠਨ ਦਾ ਢਾਂਚਾ ਜ਼ਿਆਦਾਤਰ ਥਾਵਾਂ ‘ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਮੂੰਹ ਮੋੜ ਕੇ ਖੜ੍ਹਾ ਹੋ ਰਿਹਾ ਹੈ ਜਾਂ ਫਿਰ ਨਕਾਰਾਤਮਕ ਭੂਮਿਕਾ ਨਿਭਾ ਰਿਹਾ ਹੈ। ਜਿਸ ਸਮੁੰਦਰ ਵਿੱਚ ਤੈਰਨਾ ਹੈ।” ਉਨ੍ਹਾਂ ਨੇ ਅੱਗੇ ਲਿਖਿਆ, “ਸੱਤਾ ਨੇ ਕਈ ਮਗਰਮੱਛਾਂ ਨੂੰ ਉੱਥੇ ਛੱਡਿਆ ਹੋਇਆ ਹੈ। ਜਿਨ੍ਹਾਂ ਦੇ ਹੁਕਮਾਂ ‘ਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਕਈ ਵਾਰ ਮੇਰੇ ਮਨ ‘ਚ ਇਹ ਖਿਆਲ ਆ ਰਿਹਾ ਹੈ ਕਿ ਹਰੀਸ਼ ਰਾਵਤ ਹੁਣ ਬਹੁਤ ਹੋ ਗਿਆ, ਬਹੁਤ ਤੈਰ ਲਿਆ, ਇਹ ਆਰਾਮ ਕਰਨ ਦਾ ਸਮਾਂ ਹੈ!”