ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਬੋਲ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਹੁਣ ਬਦਲ ਗਏ ਹਨ। ਉਨ੍ਹਾਂ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਕੈਪਟਨ ਨੂੰ ਪਾਰਟੀ ਵਿਚ ਬਣਾਈ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ। ਹਰੀਸ਼ ਰਾਵਤ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਵਿੱਚ ਵੀ ਕੋਈ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਤੇ ਇਸ ਲਈ ਯਤਨ ਵੀ ਸ਼ੁਰੂ ਕਰ ਦਿੱਤੇ ਗਏ ਹਨ।
ਰਾਵਤ ਨੇ ਇਕ ਇੰਟਰਵਿਊ ਵਿੱਚ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਬਹੁਤ ਵਧੀਆ ਕਦਮ ਹੈ ਅਤੇ ਇਸ ਦਾ ਉੱਤਰ ਭਾਰਤ ਦੇ ਅਨੁਸੂਚਿਤ ਵੋਟਰਾਂ ‘ਤੇ ਬਹੁਤ ਪ੍ਰਭਾਵ ਪਵੇਗਾ। ਚੰਨੀ ਨੂੰ ਮੁੱਖ ਮੰਤਰੀ ਬਣਾਉਣ ‘ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਵੀ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਾੜੀ ਰਾਜਾਂ ਵਿਚ ਵੀ ਐੱਸ.ਸੀ. ਭਾਈਚਾਰੇ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ। ਇਸੇ ਸੰਦਰਭ ਵਿਚ ਰਾਵਤ ਨੇ ਕਿਹਾ ਕਿ ਨਾ ਸਿਰਫ ਐੱਸ. ਸੀ. ਭਾਈਚਾਰੇ ਸਗੋਂ ਬ੍ਰਾਹਮਣ ਭਾਈਚਾਰਾ ਵੀ ਪਾਰਟੀ ਦੇ ਨੇੜੇ ਆ ਚੁੱਕਾ ਹੈ। ਰਾਵਤ ਨੇ ਕਿਹਾ ਕਿ CM ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹਾਲਾਤ ਆਮ ਵਰਗੇ ਹੋ ਗਏ ਹਨ। ਕਾਂਗਰਸ ਨੂੰ ਅਖੰਡ ਭਾਰਤ ਬਣਾਉਣ ਦੀ ਲੋੜ ਹੈ ਜਿਥੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਪ੍ਰਤੀਨਿਧਤਾ ਮਿਲ ਸਕੇ।
ਇਹ ਵੀ ਪੜ੍ਹੋ : ਇਕ ਹੋਰ ਥਰਮਲ ਪਲਾਂਟ ਯੂਨਿਟ ਹੋਈ ਬੰਦ, ਸਿਰਫ ਇੰਨੇ ਦਿਨਾਂ ਦਾ ਕੋਲਾ ਹੈ ਬਾਕੀ
ਕੈਪਟਨ ਬਾਰੇ ਬਦਲਦੇ ਬੋਲਾਂ ਵਿਚ ਰਾਵਤ ਨੇ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਸਤਿਾਕਰ ਕਰਦੇ ਹਾਂ ਤੇ ਅਸੀਂ ਉਨ੍ਹਾਂ ਦੇ ਅਪਮਾਨ ਵਰਗੇ ਕਥਿਤ ਦੋਸ਼ਾਂ ਬਾਰੇ ਪਹਿਲਾਂ ਹੀ ਸਪੱਸ਼ਟੀਕਰਨ ਦੇ ਚੁੱਕੇ ਹਾਂ। ਰਾਵਤ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਚ ਸਨ ਤਾਂ ਹਰ ਫੈਸਲੇ ਉਨ੍ਹਾਂ ਦੀ ਜਾਣਕਾਰੀ ਵਿਚ ਲਿਆ ਗਿਆ ਸੀ। ਬਹੁਤ ਸਾਰੇ ਵਿਧਾਇਕ ਮੀਟਿੰਗ ਚਾਹੁੰਦੇ ਸਨ। ਇਸ ਲਈ ਪਾਰਟੀ ਨੂੰ ਮੀਟਿੰਗ ਕਰਨੀ ਪਈ ਤੇ ਕੈਪਟਨ ਮੀਟਿੰਗ ਵਿਚ ਸ਼ਾਮਲ ਨਹੀਂ ਹੋਏਅਤੇ ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ।
ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਲਈ ਪਾਰਟੀ ਵਿਚ ਕੰਮ ਦੀ ਕੋਈ ਕਮੀ ਨਹੀਂ ਹੈ। ਇਹ ਉਨ੍ਹਾਂ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਦੀ ਸ਼ੁਰੂਆਤ ਕਿਵੇਂ ਕਰਨ। ਉਹ ਕਾਂਗਰਸ ਪ੍ਰਧਾਨ ਨੂੰ ਮਿਲਣ ਅਤੇ ਭਵਿੱਖ ਬਾਰੇ ਗੱਲ ਕਰਨ।
ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food