ਪੰਜਾਬ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਝਟਕਾ ਦਿੱਤਾ ਹੈ। ਕਾਂਗਰਸ ਪਾਰਟੀ ਦੇ ਸਾਬਕਾ ਸਕੱਤਰ, ਬੁਲਾਰੇ ਤੇ ਪੰਜਾਬ ਯੁਵਾ ਵਿਕਾਸ ਬੋਰਡ ਦੇ ਸੀਨੀਅਰ ਉਪ ਪ੍ਰਧਾਨ ਪ੍ਰਿੰਸ ਖੁੱਲਰ ‘ਪੰਜਾਬ ਲੋਕ ਕਾਂਗਰਸ’ ਵਿਚ ਸ਼ਾਮਲ ਹੋ ਗਏ ਹਨ। ਕੈਪਟਨ ਨੇ ਉਨ੍ਹਾਂ ਦਾ ਪਾਰਟੀ ਵਿਚ ਆਉਣ ‘ਤੇ ਨਿੱਘਾ ਸਵਾਗਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਨੂੰ ਆਪਣੀ ਪਾਰਟੀ ਵਿਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਨੇ CM ਦੀ ਕੁਰਸੀ ਤੋਂ ਹਟਣ ਤੋਂ ਬਾਅਦ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਹੈ ਜਿਸ ਦਾ ਆਫਿਸ ਚੰਡੀਗੜ੍ਹ ਦੇ ਸੈਕਟਰ-9 ਡੀ ਵਿਚ ਬਣਾਇਆ ਗਿਆ ਹੈ। ਪ੍ਰਿੰਸ ਖੁੱਲਰ ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਰਹੇ ਹਨ। ਉਹ ਕਾਂਗਰਸ ਵਿਚ ਸੋਸ਼ਲ ਵੈਲਫੇਅਰ ਤੇ ਸਿੱਖਿਆ ਸੈੱਲ ਦੇ ਚੇਅਰਮੈਨ ਵੀ ਸਨ। ਇਸ ਤੋਂ ਪਹਿਲਾਂ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਵੀ ਸੋਨੀਆ ਗਾਂਧੀ ਨੂੰ ਅਸਤੀਫਾ ਦੇ ਕੇ ਕੈਪਟਨ ਦੀ ਪਾਰਟੀ ਜੁਆਇਨ ਕੀਤੀ ਸੀ।
ਕੈਪਟਨ ਦਾ ਦਾਅਵਾ ਹੈ ਕਿ ਪੰਜਾਬ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਕਈ ਕਾਂਗਰਸੀ ਦਿੱਗਜ਼ ਉਨ੍ਹਾਂ ਨਾਲ ਆਉਣਗੇ ਜਿਨ੍ਹਾਂ ਵਿਚ ਵੱਡੇ ਨੇਤਾਵਾਂ ਨਾਲ ਕਾਂਗਰਸ ਦੇ ਵਿਧਾਇਕ ਵੀ ਸ਼ਾਮਲ ਹੋਣਗੇ। ਕੈਪਟਨ ਦਾ ਤਰਕ ਹੈ ਕਿ ਜੇਕਰ ਹੁਣ ਉਹ ਉਨ੍ਹਾਂ ਨਾਲ ਆਏ ਤਾਂ ਕਾਂਗਰਸ ਸਰਕਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਲਾਕੇ ਵਿਚ ਡਿਵੈਲਪਮੈਂਟ ਲਈ ਫੰਡ ਵੀ ਨਹੀਂ ਦੇਵੇਗੀ। ਅਜਿਹੇ ਵਿਚ ਕੈਪਟਨ ਦੇ ਦਾਅ ਨੂੰ ਲੈ ਕੇ ਕਾਂਗਰਸ ਵਿਚ ਚਿੰਤਾ ਬਣੀ ਹੋਈ ਹੈ।