ਉਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਹੋਏ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ। ਰਿਸ਼ੀਕੇਸ਼-ਗੰਗੋਤਰੀ ਹਾਈਵੇ ‘ਤੇ ਕੋਟੀ ਗਾੜ੍ਹ ਕੋਲ ਪੱਛਮੀ ਬੰਗਾਲ ਦੇ ਯਾਤਰੀਆਂ ਦੀ ਇੱਕ ਗੱਡੀ 50 ਮੀਟਰ ਡੂੰਘੀ ਖੱਡ ਵਿਚ ਡਿੱਗੀ ਜਿਸ ਨਾਲ ਉਸ ਵਿਚ ਅੱਗ ਲੱਗ ਗਈ ਤੇ 6 ਲੋਕਾਂ ਦੀ ਸੜਨ ਨਾਲ ਮੌਤ ਹੋ ਗਈ। ਪੁਲਿਸ ਮੁਤਾਬਕ ਹਾਦਸਾ ਬੁੱਧਵਾਰ ਦੁਪਹਿਰ ਲਗਭਗ ਸਾਢੇ ਤਿੰਨ ਵਜੇ ਹੋਇਆ। ਹਾਦਸੇ ਦੀ ਸ਼ਿਕਾਰ ਟਿਹਰੀ ਗੜ੍ਹਵਾਲ ਤੋਂ ਉਤਰਕਾਸ਼ੀ ਵੱਲ ਜਾ ਰਹੀ ਸੀ।
ਰਿਪੋਰਟਾਂ ਮੁਤਾਬਕ ਬੁੱਧਵਾਰ ਦੁਪਿਹਰ ਸਾਢੇ ਤਿੰਨ ਵਜੇ ਇੱਕ ਬਲੈਰੋ ਵਾਹਨ ਚੰਬਾ ਤੋਂ ਉਤਰਕਾਸ਼ੀ ਵੱਲ ਜਾ ਰਿਹਾ ਸੀ। ਗੰਗੋਤਰੀ ਰਾਜਮਾਰਗ ‘ਤੇ ਕੰਡੀਸੌੜ ਤਹਿਸੀਲ ਕੋਲ ਕੋਟੀ ਗਾੜ ਵਿਚ ਵਾਹਨ ਬੇਕਾਬੂ ਹੋ ਕੇ ਖੱਡ ਵਿਚ ਡਿੱਗ ਗਿਆ। ਡਿੱਗਦੇ ਹੀ ਗੱਡੀ ਨੇ ਅੱਗ ਫੜ ਲਈ ਜਿਸ ਨਾਲ ਕਾਰ ਵਿਚ ਸਵਾਰ ਸਾਰੇ ਯਾਤਰੀ ਸੜ ਗਏ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਨਾਲ ਯਾਤਰੀ ਝੁਲਸ ਗਏ ਸਨ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਵਾਹਨ ਉਤਰਾਖੰਡ ਦਾ ਹੀ ਸੀ। ਤਹਿਸੀਲਦਾਰ ਕਿਸ਼ਨ ਸਿੰਘ ਮਹੰਤ ਨੇ ਦੱਸਿਆ ਕਿ ਵਾਹਨ ਵਿਚ 6 ਲੋਕ ਸਵਾਰ ਸਨ। ਇਨ੍ਹਾਂ ਵਿਚ ਪੰਜ ਪੁਰਸ਼ ਤੇ ਇਕ ਮਹਿਲਾ ਸ਼ਾਮਲ ਹੈ। ਨਾਲ ਹੀ ਮ੍ਰਿਤਕ ਦੇਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।