ਲੁਧਿਆਣਾ ਵਿਚ ਇਕ ਕਾਰ ਚਾਲਕ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕੀਤੀ। ਨੌਜਵਾਨ ਨੇ ਟ੍ਰੈਫਿਕ ਪੁਲਿਸ ਨੂੰ ਬੋਨਟ ‘ਤੇ ਘਸੀਟਿਆ ਤੇ ਜ਼ੋਰਦਾਰ ਕੱਟ ਮਾਰਦੇ ਹੋਏ ਉਸ ਨੂੰ ਡੇਗ ਦਿੱਤਾ। ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਕਾਰ ਚਾਲਕ ਨੂੰ ਡਰਾਈਵ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਤੋਂ ਰੋਕਿਆ ਸੀ।
ਇਸ ਨਾਲ ਗੁੱਸੇ ਵਿਚ ਆਏ ਨੌਜਵਾਨ ਨੇ ਉਸ ਨਾਲ ਬਦਸਲੂਕੀ ਕੀਤੀ। ਘਟਨਾ ਮਾਤਾ ਰਾਣੀ ਚੌਕ ਦੀ ਹੈ। ਡਿਊਟੀ ‘ਤੇ ਤਾਇਨਾਤ ਟ੍ਰੈਫਿਕ ਹੈੱਡ ਕਾਂਸਟੇਬਲ ਹਰਦੀਪ ਸਿੰਘ ਨੇ ਜਦੋਂ ਘੰਟਾਘਰ ਚੌਕ ਵੱਲੋਂ ਆ ਰਹੇ ਇਕ ਕਾਰ ਚਾਲਕ ਨੂੰ ਮੋਬਾਈਲ ਫੋਨ ਦਾ ਇਤੇਮਾਲ ਕਰਦੇ ਦੇਖਿਆ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਡਰਾਈਵਰ ਨੇ ਰੁਕਣ ਦੀ ਬਜਾਏ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ।ਰ ਅਚਾਨਕ ਤੋਂ ਹਰਦੀਪ ਗੱਡੀ ਦੇ ਬੋਨਟ ਦੇ ਸਾਹਮਣੇ ਆ ਗਿਆ ਤਾਂ ਕਾਰ ਚਾਲਕ ਨੇ ਗੱਡੀ ਤੇਜ਼ ਕਰ ਲਈ। ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਬੋਨਟ ‘ਤੇ ਬਿਠਾ ਕੇ ਲੈ ਗਿਆ। ਹਰਦੀਪ ਸ਼ੋਰ ਮਚਾਉਂਦਾ ਰਿਹਾ ਪਰ ਲਗਭਗ 1 ਕਿਲੋਮੀਟਰ ਤੱਕ ਡਰਾਈਵਰ ਉਸ ਨੂੰ ਬੋਨਟ ‘ਤੇ ਘਸੀਟਿਆ ਹੋਇਆ ਛਾਉਣੀ ਮੁਹੱਲਾ, ਮੰਨਾ ਸਿੰਘ ਨਗਰ ਆਦਿ ਇਲਾਕਿਆਂ ਵਿਚ ਲੈ ਗਿਆ। ਰਸਤੇ ਵਿਚ ਜ਼ੋਰਦਾਰ ਕੱਟ ਮਾਰਿਆ ਤੇ ਹਰਦੀਪ ਨੂੰ ਹੇਠਾਂ ਡੇਗ ਦਿੱਤਾ।
ਇਹ ਵੀ ਪੜ੍ਹੋ : ਵਿਸਾਖੀ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਸੰਗਤ ਦੇ ਨਾਂ ਸੰਦੇਸ਼-‘ਪੰਜਾਬ ‘ਚ ਹਾਲਾਤ ਠੀਕ, ਕੋਈ ਟਕਰਾਅ ਨਹੀਂ’
ਇਸ ਘਟਨਾ ਵਿਚ ਹਰਦੀਪ ਨੂੰ ਕੁਝ ਸੱਟਾਂ ਲੱਗੀਆਂ ਹਨ। ਉਸ ਦੀ ਵਰਦੀ ਵੀ ਫਟੀ ਹੈ। ਹਰਦੀਪ ਦਾ ਸਿਵਲ ਹਸਪਤਾਲ ਵਿਚ ਇਲਾਜ ਕਰਵਾਇਆ ਗਿਆ। ਟ੍ਰੈਫਿਕ ਪੁਲਿਸ ਤੇ ਸਥਾਨਕ ਥਾਣਾ ਪੁਲਿਸ ਨੇ ਆਸ-ਪਾਸ ਦੀ ਸੀਸੀਟੀਵੀ ਫੁਟੇਜ ਕੱਢ ਕੇ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਪੁਲਿਸ ਮੁਲਾਜ਼ਮ ਦੇ ਬਿਆਨ ਦਰਜ ਹੋਣ ਦੇ ਬਾਅਦ ਤੁਰੰਤ ਸ਼ੁਰੂ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: