ਹਰਿਆਣਾ ਦੇ ਹਿਸਾਰ ਦੇ ਹਾਂਸੀ ਵਿਚ ਦਿੱਲੀ-ਹਿਸਾਰ ਰੋਡ ‘ਤੇ ਪੀਪਲਾ ਚੁੰਗੀ ਕੋਲ ਸ਼ੁੱਕਰਵਾਰ ਰਾਤ ਲਗਭਗ 11 ਵਜੇ ਇਕ ਕਾਰ ਨਹਿਰ ਵਿਚ ਡਿੱਗ ਗਈ। ਹਾਦਸੇ ਵਿਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਇਕ ਜ਼ਖਮੀ ਸਣੇ ਬਾਕੀ ਮ੍ਰਿਤਕ ਦੇਹਾਂ ਨੂੰ ਹਸਪਤਾਲ ਪਹੁੰਚਾਇਆ।
ਪੁਲਿਸ ਮੁਤਾਬਕ ਰਾਤ ਲਗਭਗ 11 ਵਜੇ ਕਾਰ ਸਵਾਰ ਚਾਰ ਲੋਕ ਪੰਜਾਬ ਤੋਂ ਗੋਹਾਣਾ ਜਾ ਰਹੇ ਸਨ। ਇਸੇ ਦੌਰਾਨ ਦਿੱਲੀ-ਹਿਸਾਰ ਰੋਡ ‘ਤੇ ਪੀਪਲਾ ਚੁੰਗੀ ਕੋਲ ਪਹੁੰਚੇ ਤਾਂ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਨਹਿਰ ਵਿਚ ਉਤਰ ਗਈ ਕਾਰ ਡੁੱਬਣ ਨਾਲ ਉਸ ਵਿਚ ਸਵਾਰ ਗੋਹਾਣਾ ਦੇ ਗੜ੍ਹੀ ਉਜਾਲਾ ਖਾਨ ਵਾਸੀ ਰਾਕੇਸ਼, ਕ੍ਰਿਸ਼ਨ ਤੇ ਮੁਕੇਸ਼ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : BCCI ਦਾ ਵੱਡਾ ਫੈਸਲਾ, ਰੋਹਿਤ-ਵਿਰਾਟ ਦੀ T-20 ਟੀਮ ਤੋਂ ਕੀਤੀ ਪੱਕੀ ਛੁੱਟੀ
ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ‘ਤੇ ਡੀਐੱਸਪੀ ਰਾਜਸਿੰਘ ਤੇ ਬਾਸ ਥਾਣਾ ਇੰਚਾਰਜ ਪਵਿੱਤਰ ਕੁਮਾਰ ਮੌਕੇ ‘ਤੇ ਪਹੁੰਚੇ ਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਤਾਲ ਪਹੁੰਚਾਇਆ। ਪੁਲਿਸ ਨੇ ਹਾਦਸੇ ਦੀ ਸੂਚਨਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਹੈ। ਅੱਜ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: