ਹਰਿਆਣਾ ਦੇ ਸੋਨੀਪਤ ਜ਼ਿਲੇ ‘ਚ ਸੋਮਵਾਰ ਦੇਰ ਰਾਤ ਨੂੰ ਇੱਕ ਕਾਰ ਪੱਛਮੀ ਯਮੁਨਾ ਨਹਿਰ ‘ਚ ਡਿੱਗ ਗਿਆ। ਮੰਗਲਵਾਰ ਸਵੇਰੇ ਲੋਕਾਂ ਨੇ ਪਿੰਡ ਕਕਰੋਈ ਨੇੜੇ ਨਹਿਰ ‘ਚ ਕਾਰ ਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਆ ਕੇ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ, ਜਿੱਥੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਨੇ ਕਾਰ ਨੂੰ ਕਬਜ਼ੇ ‘ਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਹਾਦਸਾ ਦੇਰ ਰਾਤ ਵਾਪਰਿਆ ਹੈ। ਰੇਲਿੰਗ ਟੁੱਟਣ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ, ਕਿਉਂਕਿ ਮੌਕੇ ’ਤੇ ਰੇਲਿੰਗ ਟੁੱਟੀ ਹੋਈ ਮਿਲੀ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਕਾਰ ਚੰਡੀਗੜ੍ਹ ਨੰਬਰ ਦੀ ਹੈ ਅਤੇ ਦੋਵੇਂ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਇੱਕ ਮ੍ਰਿਤਕ ਕੈਲਾਸ਼ ਸ਼ਰਮਾ IMT ਮਾਨੇਸਰ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਦੂਜੇ ਦੀ ਪਛਾਣ ਪ੍ਰਮੋਦ ਕੁਮਾਰ ਵਾਸੀ ਸਫ਼ੀਆਬਾਦ ਪਾਨਾ ਪਾਪੋਸੀਆਨ ਜ਼ਿਲ੍ਹਾ ਸੋਨੀਪਤ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ 11.5 ਲੱਖ ਦੀ ਲੁੱਟ, ਟਾਇਰ ਪੰਕਚਰ ਦੱਸ ਕੇ ਬਾਈਕ ਸਵਾਰ ਪੈਸੇ ਦਾ ਬੈਗ ਲੈ ਕੇ ਹੋਏ ਫਰਾਰ
ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਹਾਦਸਾ ਤੇਜ਼ ਰਫਤਾਰ ਅਤੇ ਸੰਤੁਲਨ ਵਿਗੜਨ ਕਾਰਨ ਵਾਪਰਿਆ ਹੋਣ ਦਾ ਸ਼ੱਕ ਹੈ। ਦੋਵੇਂ ਨੌਜਵਾਨ ਨਹਿਰ ਕੋਲੋਂ ਲੰਘ ਰਹੇ ਸਨ। ਇਸ ਦੌਰਾਨ ਸੰਤੁਲਨ ਵਿਗੜ ਗਿਆ ਅਤੇ ਕਾਰ ਰੇਲਿੰਗ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: