‘ਵਾਰਿਸ ਪੰਜਾਬ ਦੇ’ ਦੇ ਮੁਖੀ ਦੀਪ ਸਿੱਧੂ ਦੇ ਕਰੀਬੀ ਰਹੇ ਬੀਰ ਦਵਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਜਿਸ ਰਸਤੇ ‘ਤੇ ਚੱਲ ਰਿਹਾ ਹੈ, ਉਹ ਪੰਜਾਬ ਨੂੰ ਤਬਾਹ ਕਰਨ ਵਾਲਾ ਹੈ। ਜਿਸ ਖਾਲਿਸਤਾਨ ਦੇ ਸੁਪਨੇ ਨੂੰ ਲੈ ਕੇ ਅੰਮ੍ਰਿਤਪਾਲ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ, ਉਸ ਨਾਲ ਨਾ ਤਾਂ ਖਾਲਿਸਤਾਨ ਮਿਲੇਗਾ ਤੇ ਨਾ ਹੀ ਸਿੱਖ ਕੌਮ ਇਕਜੁੱਟ ਰਹਿ ਸਕੇਗੀ। ਇਸ ਦੇ ਉਲਟ ਪੰਜਾਬ ਤੇ ਪੰਜਾਬੀਆਂ ਦਾ ਵੱਡਾ ਨੁਕਸਾਨ ਹੋ ਜਾਵੇਗਾ।
ਸੰਧੂ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਪਹਿਲੇ ਦਿਨ ਹੀ ਦਾਨ ਵਿਚ ਮਿਲੀ ਮਰਸੀਡੀਜ਼ ਕਾਰ ਬਾਰੇ ਸਥਿਤੀ ਸਪੱਸ਼ਟ ਕਰ ਦੇਣੀ ਚਾਹੀਦੀ ਸੀ। ਕਾਰ ਨੂੰ ਲੈ ਕੇ ਵਾਰ-ਵਾਰ ਅੰਮ੍ਰਿਤਪਾਲ ਤੇ ਉਨ੍ਹਾਂ ਦੇ ਕਰੀਬੀਆਂ ਦੇ ਬਿਆਨਾਂ ਵਿਚ ਬਦਲਾਅ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ। ਅੰਮ੍ਰਿਤਪਾਲ ਨੂੰ ਸੰਗਤ ਦੇ ਸਾਹਮਣੇ ਸਪੱਸ਼ਟ ਕਰਨਾ ਚਾਹੀਦਾ ਸੀ ਕਿ ਕਾਰ ਉਸ ਨੂੰ ਦਾਨ ਵਿਚ ਦਿੱਤੀ ਗਈ ਜਾਂ ਸੰਗਠਨ ਨੂੰ। ਜੇਕਰ ਸੰਗਤ ਦਾਨ ਦਿੰਦੀ ਹੈ ਤਾਂ ਉਹ ਅੱਧੇ-ਅਧੂਰੇ ਦਸਤਾਵੇਜ਼ਾਂ ਨਾਲ ਦਾਨ ਨਹੀਂ ਕਰਦੀ। ਇਸ ਦੇ ਦਸਤਾਵੇਜ਼ ਪੂਰੇ ਕਿਉਂ ਨਹੀਂ ਹਨ।
ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਿਹੜੇ ਲੋਕਾਂ ਨੇ ਗੱਡੀ ਦਾਨ ਕਤੀ ਹੈ, ਉਹ ਸੱਚ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਜਾਂ ਨਹੀਂ। ਅਜਿਹੀਆਂ ਗੱਲਾਂ ਨਾਲ ਸੰਗਤ ਗੁੰਮਰਾਹ ਹੋ ਰਹੀ ਹੈ। ਕਿਹਾ ਗਿਆ ਕਿ ਰਾਗੀ ਰਣਧੀਰ ਸਿੰਘ ਜੋ ਵਿਦੇਸ਼ ਵਿਚ ਰਹਿੰਦਾ ਹੈ, ਉਸ ਨੇ ਇਹ ਕਾਰ ਗੁਰੂਗ੍ਰਾਮ ਦੇ ਇਕ ਨੇਤਾ ਤੋਂ ਖਰੀਦ ਕੇ ਉਸ ਨੂੰ ਦਾਨ ਦਿੱਤੀ ਹੈ। ਰਣਧੀਰ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੂਰਾ ਕੋਹਣਾ ਦਾ ਰਹਿਣ ਵਾਲਾ ਹੈ, ਜੋ ਇਸ ਸਮੇਂ ਵਿਦੇਸ਼ ਵਿਚ ਹੈ। ਚਰਚਾ ਹੈ ਕਿ ਇਸ ਲਈ ਪੈਸੇ ਰਣਧੀਰ ਨੇ ਖਰਚ ਕੀਤੇ ਤੇ ਆਪਣੇ ਭਰਾ ਰਵੇਲ ਸਿੰਘ ਰਾਹੀਂ ਇਹ ਕਾਰ ਅੰਮ੍ਰਿਤਪਾਲ ਤੱਕ ਪਹੁੰਚੀ।
ਇਹ ਵੀ ਪੜ੍ਹੋ : ਪੰਜਾਬ ਬਜਟ ਸੈਸ਼ਨ ਅੱਜ ਤੋਂ, ਹੰਗਾਮੇ ਦੇ ਆਸਾਰ, ਰਾਜਪਾਲ ਦੇ ਸੰਬੋਧਨ ਨਾਲ ਹੋਵੇਗੀ ਸਦਨ ਦੀ ਸ਼ੁਰੂਆਤ
ਦੱਸ ਦੇਈਏ ਕਿ ਅਜਨਾਲਾ ਥਾਣੇ ‘ਤੇ ਹਮਲਾ ਵਿਚ 7 ਦਿਨ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਪੁਲਿਸ ਨੇ ਕੋਈ FIR ਦਰਜ ਨਹੀਂ ਕੀਤੀ। ਹਮਲੇ ਵਿਚ ਇਕ ਐੱਸਪੀ ਸਣੇ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ। ਹਾਲਾਂਕਿ ਡੀਜੀਪੀ ਗੌਰਵ ਯਾਦਵ ਨੇ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਹੁਣ ਤੱਕ ਪੁਲਿਸ ਲਗਭਗ 160 ਤੋਂ ਵੱਧ ਵੀਡੀਓ ਖੰਗਾਲ ਚੁੱਕੀ ਹੈ। ਵਿਸਤਾਰ ਨਾਲ ਰਿਪੋਰਟ ਵੀ ਤਿਆਰ ਕੀਤੀ ਗਈ ਹੈ। ਖਾਲਿਸਤਾਨੀ ਸਮਰਥਕ ਪੁਲਿਸ ‘ਤੇ ਲਾਠੀਚਾਰਜ ਤੇ ਪਥਰਾਅ ਕਰਦੇ ਦਿਖ ਰਹੇ ਸਨ। ਘਟਨਾ ਵਾਲੀ ਥਾਂ ਦੀ ਡ੍ਰੋਨ ਨਾਲ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: