ਪ੍ਰਯਾਗਰਾਜ ਵਿਚ ਆਪਣੇ ਪੁੱਤ ਦੀ ਲਾਸ਼ ਮੋਢੇ ‘ਤੇ ਲੈ ਕੇ ਜਾਂਦੇ ਹੋਏ ਪਿਤਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ। 15 ਕਿਲੋਮੀਟਰ ਪੈਦਲ ਚੱਲਣ ਦੇ ਬਾਅਦ ਫੌਜ ਦੇ ਜਵਾਨਾਂ ਨੇ ਗੱਡੀ ਉਪਲਬਧ ਕਰਾਈ ਤੇ ਘਰ ਭੇਜਿਆ। ਕਰਛਨਾ ਤਹਿਸਲੀ ਦੇ ਰਹਿਣ ਵਾਲੇ ਬਜਰੰਗੀ ਦਾ 12 ਸਾਲ ਦਾ ਬੇਟਾ ਸ਼ੁਭਮ ਕਰੰਟ ਲੱਗਣ ਨਾਲ ਝੁਲਸ ਗਿਆ ਸੀ।
ਸ਼ੁਭਮ ਦਾ ਇਲਾਜ ਸਵਰੂਪਰਾਨੀ ਨਹਿਰੂ ਮਤਲਬ SRN ਹਸਪਤਾਲ ਵਿਚ ਚੱਲ ਰਿਹਾ ਸੀ। ਮੌਤ ਦੇ ਬਾਅਦ ਪਿਤਾ ਨੇ ਪੁੱਤ ਦੀ ਲਾਸ਼ ਲੈ ਜਾਣ ਲਈ ਐਂਬੂਲੈਂਸ ਮੰਗੀ ਪਰ ਹਸਪਤਾਲ ਤੋਂ ਘਰ ਤੱਕ ਲਾਸ਼ ਲੈ ਜਾਣ ਲਈ ਉਸ ਨੂੰ ਐਂਬੂਲੈਂਸ ਨਹੀਂ ਮਿਲੀ।
ਇਲਾਜ ਵਿਚ ਸਾਰਾ ਪੈਸਾ ਖਤਮ ਹੋਣ ਦੀ ਵਜ੍ਹਾ ਨਾਲ ਬਜਰੰਗੀ ਬੇਟੇ ਦੀ ਲਾਸ਼ ਮੋਢੇ ‘ਤੇ ਰੱਖ ਕੇ ਘਰ ਲੈ ਜਾਣ ਲੱਗਾ। ਇਸ ਦੇ ਬਾਵਜੂਦ ਹਸਪਤਾਲ ਦੇ ਮੁਲਾਜ਼ਮਾਂ ਤੇ ਡਾਕਟਰਾਂ ਦਿਲ ਨਹੀਂ ਪਸੀਜਿਆ। ਸੜਕ ‘ਤੇ ਚੱਲ ਰਹੇ ਲੋਕ ਵੀਡੀਓ ਬਣਾਉਂਦੇ ਰਹੇ ਪਰ ਮਦਦ ਲਈ ਕੋਈ ਅੱਗੇ ਨਹੀਂ ਆਇਆ।
ਬਜਰੰਗੀ ਲਾਸ਼ ਲੈ ਕੇ 15 ਕਿਲੋਮੀਟਰ ਤੱਕ ਪੈਦਲ ਚੱਲ ਚੁੱਕਾ ਸੀ। ਉਦੋਂ ਨੈਨੀ ਦੇ ਕਾਫੀ ਅੱਗੇ ਫੌਜ ਦੇ ਕੁਝ ਜਵਾਨਾਂ ਨੇਉਸ ਨੂੰ ਦੇਖਿਆ ਤਾਂ ਗੱਡੀ ਉਪਲਬਧ ਕਰਾਈ। ਵੀਡੀਓ ਸਾਹਮਣੇ ਆਉਣ ‘ਤੇ ਕਮਿਸ਼ਨਰ ਨੇ ਸੀਐੱਮਓ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬਜਰੰਗੀ ਯਾਦਵ ਕਰਛਨਾ ਤਹਿਸੀਲ ਦੇ ਸੇਮਰਹਾ ਦੇਹ ਪਿੰਡ ਵਿੱਚ ਰਹਿੰਦਾ ਹੈ। ਬਜਰੰਗੀ ਦਾ 12 ਸਾਲਾ ਬੇਟਾ ਸ਼ੁਭਮ ਪਿੰਡ ‘ਚ ਹੀ ਮੰਦਰ ਗਿਆ ਸੀ। ਉਥੇ ਉਸ ਨੂੰ ਕਰੰਟ ਲੱਗ ਗਿਆ। ਇਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਮੰਗਲਵਾਰ ਰਾਤ ਨੂੰ ਇਲਾਜ ਲਈ ਐੱਸ.ਆਰ.ਐੱਨ. ਇਲਾਜ ਦੌਰਾਨ ਸ਼ੁਭਮ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਪੋਸਟਮਾਰਟਮ ਤੋਂ ਬਾਅਦ ਬਜਰੰਗੀ ਆਪਣੇ ਬੇਟੇ ਦੀ ਲਾਸ਼ ਨੂੰ ਪਿੰਡ ਲੈ ਕੇ ਜਾਣਾ ਚਾਹੁੰਦਾ ਸੀ। ਪਰ, ਉਸ ਕੋਲ ਕੋਈ ਪੈਸਾ ਨਹੀਂ ਬਚਿਆ ਸੀ। ਉਸ ਨੇ ਹਸਪਤਾਲ ਦੇ ਸਟਾਫ਼ ਅਤੇ ਡਾਕਟਰਾਂ ਨੂੰ ਕਿਹਾ, “ਪੁੱਤ ਦੀ ਲਾਸ਼ ਘਰ ਲਿਜਾਣ ਲਈ ਕੋਈ ਗੱਡੀ ਜਾਂ ਐਂਬੂਲੈਂਸ ਲਿਆਓ।” ਬਜਰੰਗੀ ਨੇ ਖੁਦ ਐਂਬੂਲੈਂਸ ਦੇ ਕੁਝ ਲੋਕਾਂ ਨਾਲ ਗੱਲ ਕੀਤੀ ਤਾਂ ਹਰ ਕੋਈ ਕਿਰਾਇਆ ਪੁੱਛਣ ਲੱਗਾ। ਇਸ ਤੋਂ ਬਾਅਦ ਬਜਰੰਗੀ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ। ਪੁੱਤਰ ਦੀ ਲਾਸ਼ ਘਰ ਲੈ ਕੇ ਜਾਣਾ ਵੀ ਮਜਬੂਰੀ ਸੀ। ਅਖ਼ੀਰ ਉਸ ਨੇ ਲਾਸ਼ ਨੂੰ ਮੋਢੇ ’ਤੇ ਰੱਖ ਕੇ ਪੈਦਲ ਪਿੰਡ ਵੱਲ ਨੂੰ ਤੁਰ ਪਿਆ।
ਇਸ ਮਾਮਲੇ ਵਿੱਚ ਸੀਐਮਓ ਡਾ ਨਾਨਕ ਸਰਾਂ ਨੇ ਕਿਹਾ ਕਿ ਮੈਨੂੰ ਡੀਐਮ ਤੋਂ ਪਤਾ ਲੱਗਾ ਹੈ। ਇਹ ਇੱਕ ਗੰਭੀਰ ਮਾਮਲਾ ਹੈ। ਅਸੀਂ ਪੂਰੇ ਮਾਮਲੇ ਦੀ ਜਾਂਚ ਲਈ ਟੀਮਾਂ ਦਾ ਗਠਨ ਕੀਤਾ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।