ਭਾਰਤ ਵਿਚ ਕ੍ਰਾਈਮ ਦੀ ਕਮੀ ਨਹੀਂ ਹੈ। ਚੋਰੀ ਤੋਂ ਲੈ ਕੇ ਮਰਡਰ ਤੱਕ ਦੇ ਮਾਮਲੇ ਦੇਸ਼ ਵਿਚ ਆਏ ਦਿਨ ਹੁੰਦੇ ਰਹਿੰਦੇ ਹਨ। ਕੋਰਟ ਵਿਚ ਤਾਂ ਕਈ ਕੇਸ ਸਾਲਾਂ ਤੱਕ ਪੈਂਡਿੰਗ ਹੀ ਰਹਿੰਦੇ ਹਨ। ਸੁਣਵਾਈ ਨੂੰ ਲੈ ਕੇ ਸਿਰਫ ਤਾਰੀਕਾਂ ਮਿਲਦੀਆਂ ਹਨ ਪਰ ਲੱਗਦਾ ਹੈ ਕਿ ਦੇਸ਼ ਵਿਚ ਇਨਸਾਨ ਤੋਂ ਜ਼ਿਆਦਾ ਚੂਹਿਆਂ ਨੂੰ ਇਨਸਾਫ ਦਿਵਾਉਣ ਦੀ ਜਲਦੀ ਹੈ। ਪਿਛਲੇ ਸਾਲ ਇਕ ਚੂਹੇ ਦਾ ਕਤਲ ਹੋਇਆ ਸੀ। ਇਹ ਮਰਡਰ ਕੇਸ ਕੋਰਟ ਜਾ ਪਹੁੰਚਿਆ ਹੈ ਤੇ ਹੁਣ ਮੁਲਜ਼ਮ ਨੂੰ ਇਸ ਦੀ ਸਜ਼ਾ ਵੀ ਹੋ ਸਕਦੀ ਹੈ।
ਚੂਹੇ ਦੀ ਹੱਤਿਆ ਦਾ ਇਹ ਕੇਸ ਉੱਤਰ ਪ੍ਰਦੇਸ਼ ਦੇ ਬਦਾਯੂੰ ਦਾ ਹੈ। ਇਥੇ ਚੱਲ ਰਹੇ ਇਕ ਚੂਹੇ ਦੇ ਕਤਲ ਕੇਸ ਵਿਚ ਪੁਲਿਸ ਨੇ 30 ਪੰਨ੍ਹਿਆਂ ਦਾ ਚਾਰਜਸ਼ੀਟ ਦਾਖਲ ਕੀਤਾ ਹੈ। ਇਸ ਚਾਰਜਸ਼ੀਟ ਵਿਚ ਚੂਹੇ ਦਾ ਪੋਸਟਮਾਰਟਮ ਰਿਪੋਰਟ ਵੀ ਸ਼ਾਮਲ ਕੀਤਾ ਗਿਆ ਹੈ। ਹੁਣ ਇਸ ਚਾਰਜਸ਼ੀਟ ਦੇ ਆਧਾਰ ‘ਤੇ ਕੋਰਟ ਇਸ ਮਾਮਲੇ ਦਾ ਫੈਸਲਾ ਸੁਣਾਏਗੀ। ਦੱਸ ਦੇੀਏ ਕਿ ਇਸ ਚੂਹੇ ਦੀ ਮੌਤ ਪਿਛਲੇ ਸਾਲ 25 ਨਵੰਬਰ ਨੂੰ ਹੋਈ ਸੀ। ਇਕ ਪਨਵਾੜੀ ਨੇ ਚੂਹੇ ਨੂੰ ਨਾਲੇ ਵਿਚ ਡੁਬੋ ਕੇ ਮਾਰ ਦਿੱਤਾ ਸੀ। ਪਸ਼ੂ ਪ੍ਰੇਮੀ ਨੇ ਇਸ ਨੂੰ ਦੇਖ ਲਿਆ ਤੇ ਪੁਲਿਸ ਵਿਚ ਕੇਸ ਦਰਜ ਕਰਵਾ ਦਿੱਤਾ।
ਪਿਛਲੇ ਸਾਲ ਇਕ ਪਨਵਾੜੀ ਜਿਸ ਦਾ ਨਾਂ ਮਨੋਜ ਹੈ, ਨੇ ਇਕ ਚੂਹਾ ਫੜਿਆ। ਇਸ ਦੇ ਬਾਅਦ ਚੂਹੇ ਨੂੰ ਨਾਲੇ ਵਿਚ ਡੁਬੋ ਦਿੱਤਾ। ਚੂਹੇ ਦੇ ਪੇਟ ਨਾਲ ਪੱਥਰ ਬੰਨ੍ਹ ਦਿੱਤਾ ਗਿਆ। ਉਸੇ ਸਮੇਂ ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਉਧਰੋਂ ਲੰਘ ਰਹੇ ਸਨ। ਉਨ੍ਹਾਂ ਨੇ ਚੂਹੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਚੂਹੇ ਦੀ ਮੌਤ ਹੋ ਚੁੱਕੀਸੀ। ਵਿਕੇਂਦਰ ਨੂੰ ਗੁੱਸਾ ਆਇਆ ਤੇ ਉਸ ਨੇ ਮਨੋਜ ਖਿਲਾਫ ਕੇਸ ਦਰਜ ਕਰਵਾ ਦਿੱਤਾ। FIR ਦੇ ਬਾਅਦ ਚੂਹੇ ਦਾ ਪੋਸਟਮਾਰਟਮ ਹੋਇਆ ਤੇ ਇਹੀ ਰਿਪੋਰਟ ਹੁਣ ਚਾਰਜਸ਼ੀਟ ਨਾਲ ਅਟੈਚ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹਸਪਤਾਲਾਂ ‘ਚ ਖੂਨ ਲਈ ਭਟਕ ਰਹੇ ਲੋਕ, ਬਲੱਡ ਬੈਂਕਾਂ ‘ਚ ਖੂਨ ਦੇ 9343 ਯੂਨਿਟ ਖਰਾਬ
ਚੂਹੇ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਦਮ ਘੁਟਣ ਨਾਲ ਹੋਈ ਹੈ ਨਾ ਕਿ ਨਾਲੇ ਵਿਚ ਡੁਬਾਉਣ ਨਾਲ। ਨਾਲ ਹੀ ਉਸ ਦੇ ਲੀਵਰ ਤੇ ਫੇਫੜੇ ਪਹਿਲਾਂ ਤੋਂ ਹੀ ਖਰਾਬ ਸਨ। ਇਸ ਲਈ ਮਨੋਜ ਦੀ ਸਜ਼ਾ ਦੀ ਉਮੀਦ ਘੱਟ ਹੈ। ਕੇਸ ਨੂੰ ਲੈ ਕੇ ਵਣ ਵਿਭਾਗ ਦਾ ਕਹਿਣਾ ਹੈ ਕਿ ਚੂਹੇ ਨੂੰ ਮਾਰਨਾ ਅਪਰਾਧ ਨਹੀਂ ਹੈ ਸਗੋਂ ਪਸ਼ੂ ਬੇਰਹਿਮੀ ਦੇ ਤਹਿਤ ਇਸ ਮਾਮਲੇ ‘ਚ ਦੋਸ਼ੀ ਨੂੰ ਸਜ਼ਾ ਮਿਲ ਸਕਦੀ ਹੈ। ਮਨੋਜ ‘ਤੇ ਲੱਗੇ ਦੋਸ਼ ਸਾਬਤ ਹੋਣ ‘ਤੇ ਉਸ ਨੂੰ 10 ਹਜ਼ਾਰ ਤੋਂ ਲੈ ਕੇ 2 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਉਸ ਨੂੰ 2 ਤੋਂ 5 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।