ਮੋਗਾ ਵਿੱਚ ਬੀਤੇ ਦਿਨ ਸੁਖਬੀਰ ਬਾਦਲ ਦੀ ਰੈਲੀ ਦੇ ਵਿਰੋਧ ਦੇ ਨਾਂ ‘ਤੇ ਪੁਲਿਸ ‘ਤੇ ਪਥਰਾਅ ਕਰਕੇ ਡੀਐਸਪੀ ਸਣੇ ਪੰਜ ਲੋਕਾਂ ਨੂੰ ਲਹੂਲੁਹਾਨ ਕਰਨ ਦੇ ਮਾਮਲੇ ਵਿੱਚ ਵਾਇਰਲ ਵੀਡੀਓ ਖੰਗਾਲਨ ਤੋਂ ਬਾਅਦ ਪੁਲਿਸ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਰਭੈ ਸਿੰਘ ਢੁੱਡੀਕੇ ਸਣੇ 17 ਲੋਕਾਂ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ।
ਪੁਲਿਸ ਦੇ ਸਖਤ ਰਵੱਈਏ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਲਈ ਜ਼ਿਆਦਾਤਰ ਮੁਜ਼ਾਹਰਾਕਾਰੀਆਂ ਨੇ ਮੋਗਾ ਵਿੱਚ ਪ੍ਰਦਰਸ਼ਨ ਕੁਝ ਸਮੇਂ ਲਈ ਖਤਮ ਕਰਕੇ ਮੁਜੱਫਰਨਗਰ ਦੇ ਅੰਦੋਲਨ ਵਿੱਚ ਹਿੱਸਾ ਲੈਣ ਦੀ ਗੱਲ ਕਹਿ ਕੇ ਅੰਡਰਗ੍ਰਾਊਂਡ ਹੋਣਾ ਸ਼ੁਰੂ ਕਰ ਦਿੱਤਾ ਹੈ।
ਸੀਆਈਏ ਸਟਾਫ ਬਾਘਾਪੁਰਾਣਾ ਵਿੱਚ ਤਾਇਨਾਤ ਇੰਸਪੈਕਟਰ ਤਰਲੋਚਨ ਸਿੰਘ ਨੇ ਐਫਆਈਆਰ ਵਿੱਚ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਰੈਲੀ ਦੌਰਾਨ ਕਰੀਬ 200-250 ਲੋਕਾਂ ਦੀ ਅਗਵਾਈ ਚਮਕੌਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰੋਡੇ ਕਰ ਰਿਹਾ ਸੀ। ਇਨ੍ਹਾਂ ਲੋਕਾਂ ਨੇ ਦੁੱਨੇਕੇ ਦੇ ਕੋਲ ਨੈਸ਼ਨਲ ਹਾਈਵੇ-95 ਨੂੰ ਜਾਮ ਕਰ ਦਿੱਤਾ ਸੀ। ਜਦੋਂ ਨੈਸ਼ਨਲ ਹਾਈਵੇਅ ਤੋਂ ਜਾਮ ਹਟਾਇਆ ਗਿਆ ਤਾਂ ਇਹ ਸਾਰੇ ਟਰੈਕਟਰ ਟਰਾਲੀਆਂ ਅਤੇ ਜੀਪਾਂ ‘ਤੇ ਸਵਾਰ ਹੋ ਕੇ ਨਿ ਦਾਣਾ ਮੰਡੀ ਗੇਟ ‘ਤੇ ਆ ਗਏ। ਇਹ ਲੋਕ ਜ਼ਿੱਦ ਕਰਨ ਲੱਗੇ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਰੈਲੀ ਨਹੀਂ ਹੋਣ ਦੇਣਗੇ। ਇਸ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਅਧਿਕਾਰੀਆਂ ਨੇ ਸਮਝਾਇਆ ਕਿ ਵਿਰੋਧ ਕਰਨਾ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ ਪਰ ਸ਼ਾਂਤੀਪੂਰਨ ਢੰਗ ਨਾਲ ਅਜਿਹਾ ਕਰੋ, ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲਓ। ਕਿਸੇ ਨੂੰ ਵੀ ਰੈਲੀ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਬਾਅਦ ਵਿੱਚ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਕਿਸੇ ਵੀ ਕੀਮਤ ‘ਤੇ ਰੈਲੀ ਦੀ ਇਜਾਜ਼ਤ ਨਹੀਂ ਦੇਣਗੇ।
ਜਾਂਚ ਅਧਿਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਅਨੁਸਾਰ ਬਾਘਾਪੁਰਾਣਾ ਚਮਕੌਰ ਸਿੰਘ ਨਿਵਾਸੀ ਰੋਡੇ , ਨੌਜਵਾਨ ਭਾਰਤ ਸਭਾ ਦੀ ਸਟੇਟ ਕਮੇਟੀ ਦੇ ਮੈਂਬਰ ਕਰਮਜੀਤ ਸਿੰਘ ਨਿਵਾਸੀ ਮਾਣੂਕੇ, ਕਾਲੀ ਸਿੰਘ ਨਿਵਾਸੀ ਰੋਡੇ ਤੇ ਨਿਰਮਲ ਸਿੰਘ ਨਿਵਾਸੀ ਰਾਜੇਆਣਾ ਕਿਰਤੀ ਕਿਸਾਨ ਯੂਨੀਅਨ ਦੇ ਵਕਰ, ਕਿਰਤੀ ਕਿਸਾਨ ਯੂਨੀਅਨ ਯੂਥ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਗ ਨਿਵਾਸੀ ਵੈਰੋਕੇ, ਬੀਕੇਯੂ ਕ੍ਰਾਂਤੀਕਾਰੀ ਯੂਥ ਵਿੰਗ ਦੇ ਜਨਰਲ ਸਕੱਤਰ ਬਲਦੇਵ ਸਿੰਘ ਨਿਵਾਸੀ ਜੀਰਾ, ਪੀਐਸਯੂ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਨਿਵਾਸੀ ਰੋਡੇ, ਕਿਰਤੀ ਕਿਸਾਨ ਯੂਨੀਅਨ ਦੇ ਵਰਕਰ ਜਸਪਾਲ ਸਿੰਘ ਨਿਵਾਸੀ ਰਾਜੇਆਣਾ, ਬੀਕੇਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ ਨਿਵਾਸੀ ਝੰਡੇਆਣਾ ਸਰਕੀ, ਪਲਵਿੰਦਰ ਸਿੰਘ ਨਿਵਾਸੀ ਬਘੇਲੇ ਵਾਲ, ਜਤਿੰਦਰ ਸਿੰਗ ਨਿਵਾਸੀ ਡਰੋਲੀ ਭਾਈ, ਰਾਜਦੀਪ ਸਿੰਘ ਨਿਵਾਸੀ ਮੰਗੇਵਾਲਾ, ਮਨਦੀਪ ਸਿੰਘ ਨਿਵਾਸੀ ਗੱਜਨਵਾਲਾ, ਕੁਲਬੀਰ ਸਿੰਘ ਨਿਵਾਸੀ ਜੈਮਲ ਵਾਲਾ, ਰੇਸ਼ਮ ਸਿੰਘ ਨਿਵਾਸੀ ਮੰਗੇਵਾਲਾ, ਲਖਬੀਰ ਸਿੰਘ ਨਿਵਾਸੀ ਹਰੀਏ ਵਾਲਾ (ਸਾਰੇ ਕਿਰਤੀ ਕਿਸਾਨ ਯੂਨੀਅਨ ਦੇ ਵਰਕਰ), ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਨਿਵਾਸੀ ਢੱਡੀਕੇ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚਾ ਜਿਥੇ ਬੁਲਾਏਗਾ, ਅਸੀਂ ਜਾ ਕੇ ਦਿਆਂਗੇ ਸਵਾਲਾਂ ਦੇ ਜਵਾਬ : ਸੁਖਬੀਰ ਬਾਦਲ
ਇਸ ਮਾਮਲੇ ਵਿੱਚ ਨਾਮਜ਼ਦ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਨੇ ਯੂਪੀ ਵਿੱਚ ਮੁਜ਼ੱਫਰਨਗਰ ਅੰਦੋਲਨ ਵਿੱਚ ਸ਼ਾਮਲ ਹੋਣ ਦੇ ਬਹਾਨੇ ਅੰਡਰਗ੍ਰਾਊਂਡ ਹੋਣਾ ਸ਼ੁਰੂ ਕਰ ਦਿੱਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਮੋਗਾ ਕਾਂਡ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਅਜੇ ਮੋਗਾ ਵਿੱਚ ਉਨ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੋਵੇਗਾ। ਉਹ ਉਹ ਮੁਜ਼ੱਫਰਨਗਰ ਵਿੱਚ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਹਨ। ਪੁਲਿਸ ਨੇ ਜਿਨ੍ਹਾਂ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ, ਉਨ੍ਹਾਂ ਨਾਲ ਸਾਂਝੇ ਤੌਰ ‘ਤੇ ਲੜਾਈ ਲੜਨਗੇ।
ਨਿਰਭੈ ਸਿੰਘ ਢੁੱਡੀਕੇ ਨੇ ਫੇਸਬੁੱਕ ਲਾਈਵ ਰਾਹੀਂ ਸਿੱਧੀ ਧਮਕੀ ਦਿੱਤੀ ਕਿ ਉਹ ਮੋਗਾ ਦੇ ਮੁਜ਼ੱਫਰਨਗਰ ਤੋਂ ਵਾਪਸ ਆਉਣਗੇ ਅਤੇ ਮੋਗਾ ਵਿੱਚ ਦਿੱਲੀ ਦੇ ਸਿੰਘੂ ਬਾਰਡਰ ਵਰਗਾ ਪੱਕਾ ਮੋਰਚਾ ਲਾਉਣਗੇ। ਉਨ੍ਹਾਂ ਦੋਸ਼ ਲਾਇਆ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਦੇ ਵਾਹਨ, ਟਰੈਕਟਰ ਟਰਾਲੀਆਂ ਤੋੜੇ ਹਨ।