ਆਜ਼ਮਗੜ੍ਹ: ਦਿੱਲੀ ਦੇ ਸ਼ਰਧਾ ਕਤਲ ਕਾਂਡ ਦੀ ਤਰਜ਼ ‘ਤੇ ਉੱਤਰ ਪ੍ਰਦੇਸ਼ ‘ਚ ਵੀ ਅਜਿਹਾ ਹੀ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਅਹਰੌਲਾ ਥਾਣਾ ਖੇਤਰ ਨੇੜੇ ਪਾਗਲ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨਾਲ ਕਿਸੇ ਹੋਰ ਥਾਂ ‘ਤੇ ਵਿਆਹ ਕਰਵਾਉਣ ਤੋਂ ਗੁੱਸੇ ‘ਚ ਆ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ‘ਤੋਂ ਬਾਅਦ ਲਾਸ਼ ਦੇ 6 ਟੁਕੜੇ ਕਰ ਕੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ।
ASP ਆਰੀਆ ਨੇ ਦੱਸਿਆ ਕਿ ਦੋਸ਼ੀ ਪ੍ਰਿੰਸ ਯਾਦਵ ਦਾ ਅਰਾਧਨਾ ਨਾਲ ਪਹਿਲਾਂ ਅਫੇਅਰ ਚੱਲ ਰਿਹਾ ਸੀ। ਪਰ ਅਰਾਧਨਾ ਦਾ ਕਿਸੇ ਹੋਰ ਵਿਅਕਤੀ ਨਾਲ ਵਿਆਹ ਹੋਣ ਕਾਰਨ ਉਹ ਨਾਰਾਜ਼ ਸੀ। ਇਸੇ ਲਈ ਉਸ ਨੇ ਅਰਾਧਨਾ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ ਅਤੇ ਫਿਰ ਉਸ ਨੂੰ ਅੰਜਾਮ ਦਿੱਤਾ। ਇਸ ਕਤਲ ਕਾਂਡ ‘ਚ ਦੋਸ਼ੀ ਪ੍ਰਿੰਸ ਦੇ ਮਾਤਾ-ਪਿਤਾ, ਭੈਣ, ਮਾਮਾ-ਮਾਮੀ ,ਮਾਮੇ ਦਾ ਬੇਟਾ ਅਤੇ ਪਤਨੀ ਵੀ ਸ਼ਾਮਲ ਹਨ। ਪੂਰੀ ਘਟਨਾ ਦੌਰਾਨ ਪ੍ਰਿੰਸ ਦੇ ਮਾਮੇ ਦਾ ਬੇਟਾ ਸਰਵੇਸ਼ ਵੀ ਉਸ ਦੇ ਨਾਲ ਸੀ। ਪੁਲੀਸ ਇਸ ਮਾਮਲੇ ਵਿੱਚ ਪੰਜ ਔਰਤਾਂ ਸਮੇਤ ਅੱਠ ਹੋਰ ਮੁਲਜ਼ਮਾਂ ਦੀ ਭਾਲ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਾਣਕਾਰੀ ਅਨੁਸਾਰ 9 ਨਵੰਬਰ ਨੂੰ ਪ੍ਰਿੰਸ ਅਰਾਧਨਾ ਨੂੰ ਇੱਕ ਰੈਸਟੋਰੈਂਟ ਵਿੱਚ ਲੈ ਗਿਆ। ਇਸ ਤੋਂ ਬਾਅਦ ਉਹ ਅਰਾਧਨਾ ਨੂੰ ਜ਼ਬਰਦਸਤੀ ਉਥੋਂ ਖਿੱਚ ਕੇ ਉਸ ਦੇ ਮਾਮੇ ਦੇ ਪਿੰਡ ਗੰਨੇ ਦੇ ਖੇਤ ਵਿੱਚ ਲੈ ਗਿਆ। ਉੱਥੇ ਪ੍ਰਿੰਸ ਅਤੇ ਉਸਦੇ ਮਾਮੇ ਦੇ ਬੇਟੇ ਸਰਵੇਸ਼ ਨੇ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਲੱਕੜ ਦੇ ਬਰਤਨ ਨਾਲ ਲਾਸ਼ ਦੇ 6 ਟੁਕੜੇ ਕਰ ਦਿੱਤੇ ਗਏ। ਫਿਰ ਪਾਲੀਥੀਨ ਵਿੱਚ ਪੈਕ ਕਰ ਕੇ ਲਾਸ਼ ਦੇ ਕੁੱਝ ਟੁਕੜੇ ਖੂਹ ਵਿੱਚ ਸੁੱਟੇ ‘ਤੇ ਕੁੱਝ ਟੁਕੜਿਆਂ ਨੂੰ ਤਲਾਬ ਵਿਚ ਸੁੱਟ ਦਿੱਤਾ। ਪੁਲਿਸ ਨੇ ਦੋਸ਼ੀ ਪ੍ਰਿੰਸ ਯਾਦਵ ਨੂੰ 19 ਨਵੰਬਰ ਦੀ ਰਾਤ ਨੂੰ ਗ੍ਰਿਫਤਾਰ ਕਰ ਲਿਆ ਹੈ।