ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਸੀਬੀਆਈ ਅਤੇ ਈਡੀ ਬੇਵਜ੍ਹਾ ਸਾਰਿਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇਸ਼ ਤਰੱਕੀ ਨਹੀਂ ਕਰ ਸਕਦਾ।
ਕੇਜਰੀਵਾਲ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦਿੱਲੀ ਆਬਕਾਰੀ ਨੀਤੀ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਵਜੋਂ ਦੇਸ਼ ਦੇ ਲਗਭਗ 40 ਥਾਵਾਂ ‘ਤੇ ਛਾਪੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਉਪ ਰਾਜਪਾਲ, ਸੀਬੀਆਈ ਅਤੇ ਭਾਜਪਾ ਨੇ ਕਥਿਤ ਸ਼ਰਾਬ ਘਪਲੇ ਦੀ ਵੱਖ-ਵੱਖ ਰਕਮ ਦੱਸੀ ਹੈ।
ਭਾਜਪਾ ਨੇਤਾਵਾਂ ਵਿਚੋਂ ਇਕ ਨੇ ਕਿਹਾ ਕਿ ਇਹ 8,000 ਦਾ ਘਪਲਾ ਹੈ। ਐੱਲਜੀ ਕਹਿੰਦੇ ਹਨ ਕਿ ਇਹ 144 ਕਰੋੜ ਦਾ ਘਪਲਾ ਹੈ ਤੇ ਸੀਬੀਆਈ ਕਹਿ ਰਹੀ ਹੈ ਕਿ ਇਕ ਕਰੋੜ ਦਾ ਘਪਲਾ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਸ਼ਰਾਬ ਘਪਲਾ ਕੀ ਹੈ। ਦੇਸ਼ ਇਸ ਤਰ੍ਹਾਂ ਅੱਗੇ ਨਹੀਂ ਵਧ ਸਕਦਾ। ਉਹ ਬੇਵਜ੍ਹਾ ਸਾਰਿਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ।
ਦਿੱਲੀ ਦੀ ਆਬਕਾਰੀ ਨੀਤੀ ਮਾਮਲੇ ਵਿਚ ਈਡੀ ਨੇ ਅੱਜ ਵੱਡੀ ਕਾਰਵਾਈ ਕੀਤੀ। ਈਡੀ ਦੀ ਟੀਮ ਵੱਲੋਂ ਦੇਸ਼ ਭਰ ਦੇ 40 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਹ ਛਾਪੇ ਆਂਧਰਾ ਪ੍ਰਦੇਸ਼ ਦੇ ਨੇਲੋਰ, ਕਰਨਾਟਕ, ਤਾਮਿਲਨਾਡੂ ‘ਚ ਮਾਰੇ ਗਏ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਦੇਸ਼ ਭਰ ਦੀਆਂ ਲਗਭਗ 45 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: