ਦਿੱਲੀ ਤੋਂ ਆਈ CBI ਦੀ ਟੀਮ ਨੇ ਬੁੱਧਵਾਰ ਸਵੇਰੇ ਮਾਛੀਵਾੜਾ ਸਾਹਿਬ ਦੇ ਇਮੀਗ੍ਰੇਸ਼ਨ ਦਫ਼ਤਰ ‘ਤੇ ਛਾਪਾ ਮਾਰਿਆ। ਇਸ ਦੌਰਾਨ ਅਧਿਕਾਰੀਆਂ ਨੇ ਕੁਝ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਇਹ ਮਾਮਲਾ ਕੁਝ ਸਾਲ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। CBI ਅਧਿਕਾਰੀ ਨੇ ਫਿਲਹਾਲ ਇੰਨਾ ਹੀ ਦੱਸਿਆ ਹੈ ਕਿ ਅਸੀਂ ਕਿਸੇ ਪੁਰਾਣੇ ਮਾਮਲੇ ਵਿੱਚ ਇੱਥੇ ਪਹੁੰਚੇ ਹਾਂ। ਜਾਂਚ ਪੂਰੀ ਹੋਣ ਤੱਕ ਕੁਝ ਨਹੀਂ ਕਿਹਾ ਜਾ ਸਕਦਾ।
ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨ ਦਫਤਰ ਚਲਾਉਣ ਵਾਲੇ ਬੱਚਿਆਂ ਨੂੰ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿਚ ਭੇਜਣ ਦਾ ਕੰਮ ਕਰਦੇ ਹਨ। ਪੀਆਰ ਦਾ ਕੰਮ ਵੀ ਬਹੁਤ ਹੈ। DSP ਸਮਰਾਲਾ ਵਰਿਆਮ ਸਿੰਘ ਦਾ ਕਹਿਣਾ ਹੈ ਕਿ ਇਹ ਦਬਿਸ਼ ਦਿੱਲੀ CBI ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਸਹਿਯੋਗ ਦੀ ਮੰਗ ਕੀਤੀ ਹੈ। ਜਿਸ ਕਾਰਨ ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
ਇਹ ਵੀ ਪੜ੍ਹੋ : ਤ੍ਰਿਪੁਰਾ ‘ਚ ਜਗਨਨਾਥ ਰੱਥ ਯਾਤਰਾ ‘ਚ ਵੱਡਾ ਹਾਦਸਾ, 7 ਲੋਕਾਂ ਦੀ ਮੌ.ਤ, 18 ਝੁਲਸੇ
ਸੂਤਰਾਂ ਅਨੁਸਾਰ ਇਹ ਦਫ਼ਤਰ ਜਗਦੰਬੇ ਇੰਟਰਨੈਸ਼ਨਲ ਸਰਵਿਸ ਇਮੀਗ੍ਰੇਸ਼ਨ ਦੇ ਨਾਂ ‘ਤੇ ਚਲਾਇਆ ਜਾ ਰਿਹਾ ਹੈ। ਇਸ ਦੇ ਮਾਲਕ ਦਾ ਨਾਂ ਬਲਵਿੰਦਰ ਸਿੰਘ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਦੇਸ਼ ‘ਚ ਨਹੀਂ ਹੈ। CBI ਦੀ ਟੀਮ ਮਾਲਕ ਦੇ ਘਰ ਗਈ ਸੀ, ਜਿੱਥੇ ਪੁੱਛਗਿੱਛ ਵੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: