ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਹੋਏ ਟ੍ਰੇਨ ਹਾਦਸੇ ਦੀ ਜਾਂਚ ਸੀਬੀਆਈ ਨੇ ਆਪਣੇ ਹੱਥ ਵਿਚ ਲੈ ਲਈ ਹੈ। ਸੀਬੀਆਈ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਸੀਬੀਆਈ ਅਧਿਕਾਰੀ ਨੇ ਦੱਸਿਆ ਕਿ ਇਕ ਟੀਮ ਨੇ ਬਾਲਾਸੋਰ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੀਬੀਆਈ ਨੇ ਰੇਲ ਮੰਤਰਾਲੇ ਦੀ ਅਪੀਲ, ਓਡੀਸ਼ਾ ਸਰਕਾਰ ਦੀ ਸਹਿਮਤੀ ਤੇ ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਕੋਰੋਮੰਡਲ ਐਕਸਪ੍ਰੈਸ, ਯਸ਼ਵੰਤਪੁਰ-ਹਾਵੜਾ ਐਕਸਪ੍ਰੈਸ ਤੇ ਇਕ ਮਾਲਗੱਡੀ ਨਾਲ ਸਬੰਧਤ ਟ੍ਰੇਨ ਦੁਰਘਟਨਾ ਸਬੰਧੀ ਮਾਮਲਾ ਦਰਜ ਕੀਤਾ ਹੈ। ਇਹ ਹਾਦਸਾ 2 ਜੂਨ ਨੂੰ ਓਡੀਸ਼ਾ ਵਿਚ ਬਹਿਨਾਗਾ ਬਾਜ਼ਾਰ ਸਟੇਸ਼ਨ ਕੋਲ ਹੋਇਆ ਸੀ। ਇਸ ਹਾਦਸੇ ਵਿਚ ਹੁਣ ਤੱਕ 278 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1000 ਤੋਂ ਵੱਧ ਜ਼ਖਮੀ ਹੈ।
ਸੀਬੀਆਈ ਟੀਮ ਨੇ ਸਿਗਨਲ ਰੂਮ ਤੇ ਰੇਲ ਪਟੜੀਆਂ ਦਾ ਨਿਰੀਖਣ ਕੀਤਾ। ਨਾਲ ਹੀ ਬਾਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ ‘ਤੇ ਤਾਇਨਾਤ ਰੇਲਵੇ ਦੇ ਅਧਿਕਾਰੀਆਂ ਤੋਂ ਪੁੱਛਗਿਛ ਵੀ ਕੀਤੀ। ਸੀਬੀਆਈ ਅਧਿਕਾਰੀਆਂ ਦੇ ਨਾਲ ਫੋਰੈਂਸਿੰਕ ਟੀਮ ਵੀ ਮੌਕੇ ‘ਤੇ ਪਹੁੰਚੀ। ਫੋਰੈਂਸਿੰਗ ਟੀਮ ਨੇ ਵੀ ਸਿਗਨਲ ਤੌਰ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤੇ ਉਪਕਰਣਾਂ ਦੇ ਇਸਤੇਮਾਲ ਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : WTC ਫਾਈਨਲ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਨੂੰ ਲੱਗਾ ਝਟਕਾ! ਕਪਤਾਨ ਰੋਹਿਤ ਸ਼ਰਮਾ ਨੂੰ ਅੰਗੂਠੇ ‘ਚ ਲੱਗੀ ਸੱਟ
ਸੀਬੀਆਈ ਹਾਦਸੇ ਦੀ ਅਪਰਾਧਿਕ ਐਂਗਲ ਨਾਲ ਜਾਂਚ ਕਰੇਗੀ ਕਿਉਂਕਿ ਰੇਲਵੇ ਨੇ ਇਸ ਹਾਦਸੇ ਦੇ ਪਿੱਛੇ ਤੋੜਫੋੜ ਜਾਂ ਬਾਹਰੀ ਦਖਲਅੰਦਾਜ਼ੀ ਦੀ ਸ਼ੰਕਾ ਪ੍ਰਗਟਾਈ ਹੈ। ਇਸ ਹਾਦਸੇ ਦੇ ਬਾਅਦ ਤਿੰਨ ਜੂਨ ਨੂੰ ਓਡੀਸ਼ਾ ਪੁਲਿਸ ਨੇ ਬਾਲੋਸੋਰ ਰਾਜਕੀ ਰੇਲਵੇ ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਸੀ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਸੀ ਕਿ ਇਲੈਕਟ੍ਰਾਨਿਕ ਇੰਟਰਲਾਕਿੰਗ ਦੇ ਬਦਲਾਅ ਦੇ ਕਾਰਨ ਇਹ ਹਾਦਸਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: