ਸੀਬੀਆਈ ਨੇ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੀ ਧੀ ਮੀਸਾ ਭਾਰਤੀ ਖਿਲਾਫ ਭ੍ਰਿਸ਼ਟਾਚਾਰ ਦਾ ਨਵਾਂ ਮਾਮਲਾ ਦਰਜ ਕੀਤਾ ਹੈ। ਲਾਲੂ ਯਾਦਵ ਦੇ ਘਰ ‘ਤੇ ਸੀਬੀਆਈ ਦੀ ਛਾਪੇਮਾਰੀ ਚੱਲ ਰਹੀ ਹੈ। ਇਸ ਤੋਂ ਇਲਾਵਾ ਰਾਬੜੀ ਦੇਵੀ, ਮਾਸੀ ਭਾਰਤੀ ਤੇ ਲਾਲੂ ਨਾਲ ਜੁੜੇ ਦਿੱਲੀ ਤੇ ਬਿਹਾਰ ਵਿਚ 17 ਥਾਵਾਂ ‘ਤੇ ਛਾਪੇਮਾਰੀ ਚੱਲ ਰਹੀ ਹੈ। ਸੀਬੀਆਈ ਨੇ ਲਾਲੂ ਤੇ ਉਨ੍ਹਾਂ ਦੀ ਧੀ ਮੀਸਾ ਭਾਰਤੀ ਖਿਲਾਫ ਉਨ੍ਹਾਂ ਦੇ ਕਾਰਜਕਾਲ ਦੌਰਾਨ ਨੌਕਰੀ ਲਈ ਭਰਤੀਆਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਸੀਬੀਆਈ ਦੀ ਇਹ ਰੇਡ ਗਲਤ ਤਰੀਕੇ ਨਾਲ ਨੌਕਰੀ ਦੇਣ ਦੇ ਮਾਮਲੇ ਨਾਲ ਜੁੜੀ ਹੋਈ ਹੈ। ਇਹ ਪੂਰਾ ਮਾਮਲਾ ਜ਼ਮੀਨ ਦੇ ਬਦਲੇ ਨੌਕਰੀ ਦੇਣ ਦਾ ਹੈ। 2004 ਤੋਂ 2009 ਤੱਕ ਲਾਲੂ ਦੇ ਰੇਲ ਮੰਤਰੀ ਦੇ ਕਾਰਜਕਾਲ ਦੌਰਾਨ ਗੜਬੜੀ ਹੋਈ ਸੀ। ਸੀਬੀਆਈ ਦੀ ਰੇਡ ਨੂੰ ਲੈ ਕੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਦੋਸ਼ ਹੈ ਕਿ ਜਦੋਂ ਲਾਲੂ ਰੇਲ ਮੰਤਰੀ ਸਨ ਉਦੋਂ ਘਪਲਾ ਹੋਇਆ ਸੀ। ਉਸ ਸਮੇਂ ਕਈ ਲੋਕਾਂ ਤੋਂ ਬੇਹੱਦ ਮਹਿੰਗੀ ਜ਼ਮੀਨ ਲੈ ਕੇ ਲੋਕਾਂ ਨੂੰ ਨੌਕਰੀ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਨੂੰ ਲੈ ਕੇ ਸੀਬੀਆਈ ਨੇ ਕੇਸ ਦਰਜ ਕੀਤਾ ਸੀ।
ਫਿਲਹਾਲ ਦੇਸ਼ ਭਰ ਦੇ 17 ਟਿਕਾਣਿਆਂ ‘ਤੇ ਸੀਬੀਆਈ ਦੀ ਟੀਮ ਛਾਪੇਮਾਰੀ ਕਰ ਰਹੀ ਹੈ। ਸੀਬੀਆਈ ਦੀ ਟੀਮ ਅੱਜ ਸਵੇਰੇ ਰਾਜਧਾਨੀ ਪਟਨਾ ਦੇ 10 ਸਰਕੂਲਰ ਰੋਡ ਲਾਲੂ ਰਾਬੜੀ ਰਿਹਾਇਸ਼ ਤੋਂ ਇਲਾਵਾ ਉਨ੍ਹਾਂ ਦੇ ਦੂਜੇ ਟਿਕਾਣਿਆਂ ਤੇ ਉਨ੍ਹਾਂ ਦੇ ਜੱਦੀ ਪਿੰਡ ਗੋਪਾਲਗੰਜ ਵਿਚ ਛਾਪੇਮਾਰੀ ਲਈ ਪਹੁੰਚੀ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਅੱਗ, ਪਿਓ ਤੇ ਡੇਢ ਸਾਲਾ ਬੱਚੇ ਦੀ ਮੌਤ
ਮੁੱਢਲੇ ਸਬੂਤਾਂ ਦੇ ਆਧਾਰ ‘ਤੇ ਸੀ.ਬੀ.ਆਈ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਅਤੇ ਫਿਰ ਅਦਾਲਤ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਹ ਛਾਪੇਮਾਰੀ ਉਸ ਸਮੇਂ ਕੀਤੀ ਗਈ ਹੈ ਜਦੋਂ ਲਾਲੂ ਪ੍ਰਸਾਦ ਯਾਦਵ ਦਿੱਲੀ ਵਿੱਚ ਹਨ ਅਤੇ ਆਪਣੀ ਵੱਡੀ ਧੀ ਮੀਸਾ ਭਾਰਤੀ ਦੇ ਘਰ ਠੀਕ ਹੋ ਰਹੇ ਹਨ ਜਦੋਂਕਿ ਉਨ੍ਹਾਂ ਦੇ ਛੋਟੇ ਬੇਟੇ ਅਤੇ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਇੱਕ ਵਾਰ ਫਿਰ ਤੋਂ ਇੱਕ ਤਾਜ਼ਾ ਸਮਾਗਮ ਵਿੱਚ ਹਿੱਸਾ ਲੈਣ ਪਤਨੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਮਨੋਜ ਝਾਅ ਨਾਲ ਵਿਦੇਸ਼ ਦੌਰੇ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -: