ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਦੀ ਜਾਂਚ ਸੀਬੀਆਈ ਕਰੇਗੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਟਰੈਕ ਦਾ ਕੰਮ ਹੋ ਚੁੱਕਾ ਹੈ। ਹੁਣ ਓਵਰਹੈੱਡ ਵਾਇਰ ਦਾ ਕੰਮ ਚੱਲ ਰਿਹਾ ਹੈ।
ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਰੇਲਵੇ ਬੋਰਡ ਨੇ ਅਗਲੇਰੀ ਜਾਂਚ ਲਈ ਪੂਰਾ ਮਾਮਲਾ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ।
ਰੇਲ ਮੰਤਰੀ ਵੈਸ਼ਣਵ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਅਪ-ਲਾਈਨ ਦਾ ਟਰੈਕ ਲਿੰਕਿੰਗ ਸ਼ਾਮ ਪੌਣੇ ਪੰਜ ਵਜੇ ਕੰਮ ਪੂਰਾ ਹੋ ਗਿਆ ਹੈ। ਹੁਣ ਓਵਰਹੈੱਡ ਬਿਜਲੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦੱਸਿਆ ਸੀ ਕਿ ਹਾਵੜਾ ਨੂੰ ਜੋੜਨ ਵਾਲੀ ਡਾਊਨ ਲਾਈਨ ਨੂੰ ਬਹਾਲ ਕਰ ਦਿੱਤਾ ਹੈ। ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਟੜੀਆਂ ਦਾ ਘੱਟੋ-ਘੱਟ ਇਕ ਸੈੱਟ ਹੁਣ ਟਰੈਨਾਂ ਲਈ ਤਿਆਰ ਹੋ ਗਿਆ ਹੈ, ਪਰ ਬਾਲਾਸੋਰ ਹਾਦਸਾ ਸਥਾਨ ‘ਤੇ ਲੂਪ ਲਾਈਨਾਂ ਸਣੇ ਸਾਰੇ ਪਟੜੀਆਂ ਨੂੰ ਠੀਕ ਕਰਨ ਲਈ ਅਤੇ ਸਮੇਂ ਦੀ ਲੋੜ ਹੈ।
ਹਾਲਾਂਕਿ, ਓਵਰਹੈੱਡ ਇਲੈਕਟ੍ਰਿਕ ਕੇਬਲਾਂ ਦੀ ਮੁਰੰਮਤ ਹੋਣ ਤੱਕ ਦੋਵਾਂ ਲਾਈਨਾਂ ‘ਤੇ ਸਿਰਫ ਡੀਜ਼ਲ ਲੋਕੋਮੋਟਿਵ ਚਲਾਏ ਜਾ ਸਕਦੇ ਹਨ। ਓਵਰਹੈੱਡ ਪਾਵਰ ਲਾਈਨਾਂ ਦੀ ਮੁਰੰਮਤ ਹੋਣ ਤੋਂ ਬਾਅਦ ਇਲੈਕਟ੍ਰਿਕ ਟਰੇਨਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਰੇਲ ਮੰਤਰੀ ਨੇ ਕਿਹਾ ਹੈ ਕਿ ਬੁੱਧਵਾਰ ਸਵੇਰ ਤੱਕ ਲਾਈਨ ਸਾਫ਼ ਕਰ ਦਿੱਤੀ ਜਾਵੇਗੀ। ਦਰਅਸਲ ਸ਼ੁੱਕਰਵਾਰ ਨੂੰ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ, ਬੈਂਗਲੁਰੂ-ਹਾਵੜਾ ਸੁਪਰ ਫਾਸਟ ਅਤੇ ਇਕ ਮਾਲ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ 275 ਲੋਕਾਂ ਦੀ ਜਾਨ ਚਲੀ ਗਈ ਅਤੇ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
ਭਾਰਤੀ ਰੇਲਵੇ ਦਾ ਕਹਿਣਾ ਹੈ ਕਿ ਉਸ ਨੇ ਓਡੀਸ਼ਾ ‘ਚ ਰੇਲ ਹਾਦਸੇ ‘ਚ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਜ਼ਖਮੀ ਯਾਤਰੀਆਂ ਦੀ ਮਦਦ ਲਈ ਹੈਲਪਲਾਈਨ ਨੰਬਰ 139 ‘ਤੇ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। ਸੀਨੀਅਰ ਰੇਲਵੇ ਅਧਿਕਾਰੀਆਂ ਦੀ ਇੱਕ ਟੀਮ 139 ਹੈਲਪਲਾਈਨ 24×7 ਦਾ ਪ੍ਰਬੰਧਨ ਕਰ ਰਹੀ ਹੈ ਅਤੇ ਜ਼ੋਨਲ ਰੇਲਵੇ ਅਤੇ ਰਾਜ ਸਰਕਾਰ ਨਾਲ ਤਾਲਮੇਲ ਤੋਂ ਬਾਅਦ ਕਾਲ ਕਰਨ ਵਾਲਿਆਂ ਨੂੰ ਸਾਰੇ ਸੰਬੰਧਿਤ ਵੇਰਵੇ ਪ੍ਰਦਾਨ ਕਰ ਰਹੀ ਹੈ। ਇੰਨਾ ਹੀ ਨਹੀਂ ਰੇਲਵੇ ਨੇ ਜ਼ਖਮੀ ਯਾਤਰੀਆਂ ‘ਚੋਂ ਇਕ ਦੇ ਰਿਸ਼ਤੇਦਾਰਾਂ ਲਈ ਵਿਸ਼ੇਸ਼ ਰੇਲਗੱਡੀ ਦਾ ਵੀ ਪ੍ਰਬੰਧ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: