ਗੂਗਲ ‘ਤੇ ਭਾਰਤ ਵਿਚ 936.44 ਕਰੋੜ ਰੁਪਏ ਦਾ ਜੁਰਮਾਨਾ ਲੱਗਾ ਹੈ। ਸੀਸੀਆਈ ਨੇ ਕੰਪਨੀ ‘ਤੇ ਇਹ ਜੁਰਮਾਨਾ ਲਗਾਇਆ ਹੈ। ਗੂਗਲ ‘ਤੇ ਇਹ ਜੁਰਮਾਨਾ ਆਪਣੇ ਦਬਦਬੇ ਦਾ ਗਲਤ ਇਸਤੇਮਾਲ ਕਰਨ ਦੀ ਵਜ੍ਹਾ ਲਗਾਇਆ ਗਿਆ ਹੈ। ਸੀਸੀਆਈ ਨੇ ਗੂਗਲ ‘ਤੇ ਐਂਟੀਕੰਪੀਟੀਸ਼ਨ ਪ੍ਰੈਕਟਿਸ ਨੂੰ ਬੰਦ ਕਰਨ ਲਈ ਕਿਹਾ ਹੈ।
ਇਸ ਤੋਂ ਇਲਾਵਾ ਸੀਸੀਆਈ ਨੇ ਕਿਹਾ ਹੈ ਕਿ ਐਪ ਡਿਵੈਲਪਰਾਂ ਨੂੰ ਗਾਹਕਾਂ ਨਾਲ ਸਿੱਧੇ ਤੌਰ ‘ਤੇ ਜੁੜਨ ਦੀ ਇਜਾਜ਼ਤ ਅਤੇ ਪੇਸ਼ਕਸ਼ ਪ੍ਰਮੋਸ਼ਨ ਤੋਂ ਵੀ ਨਾ ਰੋਕਿਆ ਜਾਵੇ। ਪਿਛਲੇ ਹਫ਼ਤੇ ਵੀ, ਗੂਗਲ ਨੂੰ ਐਂਟੀ-ਕੰਪਟੀਸ਼ਨ ਪ੍ਰੈਕਟਿਸ ਦੀ ਵਜ੍ਹਾ ਕਾਰਨ ਇੱਕ ਹੋਰ ਮਾਮਲੇ ਵਿੱਚ ਸੀਸੀਆਈ ਦੁਆਰਾ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।
ਸੀਸੀਆਈ ਨੇ ਐਂਡ੍ਰਾਇਡ ਸੈਗਮੈਂਟ ‘ਚ ਆਪਣੀ ਮਜ਼ਬੂਤ ਸਥਿਤੀ ਦਾ ਗਲਤ ਫਾਇਦਾ ਉਠਾਉਣ ਕਾਰਨ ਇਹ ਜੁਰਮਾਨਾ ਲਗਾਇਆ ਸੀ। ਗੂਗਲ ‘ਤੇ ਇਹ ਜੁਰਮਾਨੇ ਦੋ ਵੱਖ-ਵੱਖ ਮਾਮਲਿਆਂ ‘ਚ ਲਗਾਏ ਗਏ ਹਨ। ਹਾਲਾਂਕਿ, ਦੋਵੇਂ ਕੇਸ ਐਂਟਰੀ ਕੰਪਟੀਸ਼ਨ ਪ੍ਰੈਕਟਿਸ ਨਾਲ ਜੁੜੇ ਹੋਏ ਸਨ। ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਭਾਵ ਭਾਰਤੀ ਪ੍ਰਤੀਯੋਗਤਾ ਕਮਿਸ਼ਨ) ਨੇ ਪਹਿਲਾਂ ਹੀ ਗੂਗਲ ਨੂੰ ਅਨੁਚਿਤ ਵਪਾਰਕ ਗਤੀਵਿਧੀਆਂ ਨੂੰ ਰੋਕਣ ਲਈ ਕਿਹਾ ਸੀ। ਇਸ ਦੇ ਨਾਲ ਹੀ ਨਿਸ਼ਚਿਤ ਸਮਾਂ ਸੀਮਾ ਅੰਦਰ ਇਸ ਦਾ ਹੱਲ ਕੱਢਣ ਦੇ ਨਿਰਦੇਸ਼ ਵੀ ਦਿੱਤੇ ਗਏ।
ਜਾਣਕਾਰੀ ਮੁਤਾਬਕ ਭਾਰਤ ‘ਚ ਗੂਗਲ ਹੀ ਨਹੀਂ, ਹੋਰ ਕੰਪਨੀਆਂ ਨੂੰ ਵੀ ਆਪਣੇ ਦਬਦਬੇ ਦਾ ਫਾਇਦਾ ਚੁੱਕਣ ਲਈ ਨੋਟਿਸ ਭੇਜਿਆ ਗਿਆ ਸੀ। ਨੋਟਿਸ ਨੂੰ ਐਂਟੀ ਕੰਪੀਟੀਸ਼ਨ ਪ੍ਰੈਕਟਿਸ ਮਾਮਲੇ ਵਿੱਚ ਗੂਗਲ, ਐਪਲ, ਐਮਾਜ਼ਾਨ, ਨੈੱਟਫਲਿਕਸ ਅਤੇ ਮਾਈਕ੍ਰੋਸਾਫਟ ਨੂੰ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਭਾਰਤ ਵਾਂਗ ਹੋਰਨਾਂ ਮੁਲਕਾਂ ਵਿੱਚ ਵੀ ਇਨ੍ਹਾਂ ਕੰਪਨੀਆਂ ਨੂੰ ਆਪਣੀ ਮਜ਼ਬੂਤ ਸਥਿਤੀ ਦਾ ਫਾਇਦਾ ਚੁੱਕਣ ਲਈ ਜੁਰਮਾਨਾ ਲਾਇਆ ਗਿਆ ਹੈ। ਹਾਲ ਹੀ ‘ਚ ਐਪਲ ਨੂੰ ਬਾਕਸ ‘ਚ ਚਾਰਜਰ ਨਾ ਦੇਣ ‘ਤੇ ਜੁਰਮਾਨਾ ਲਗਾਇਆ ਗਿਆ ਸੀ। ਬ੍ਰਾਜ਼ੀਲ ਦੀ ਇਕ ਅਦਾਲਤ ਨੇ ਬਾਕਸ ‘ਚ ਚਾਰਜਰ ਨਾ ਦੇਣ ‘ਤੇ ਐਪਲ ਨੂੰ 20 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਹੈ। ਇਸ ਦੇ ਨਾਲ ਹੀ ਕੋਰਟ ਨੇ ਐਪਲ ਨੂੰ ਬਾਕਸ ‘ਚ ਚਾਰਜਰ ਦੇਣ ਲਈ ਵੀ ਕਿਹਾ ਹੈ। ਇਸ ਤਰ੍ਹਾਂ, ਗੂਗਲ ‘ਤੇ ਪਿਛਲੇ ਸਮੇਂ ਵਿਚ ਵੀ ਆਪਣੇ ਮੁਕਾਬਲੇ ਨੂੰ ਖਤਮ ਕਰਨ ਦਾ ਦੋਸ਼ ਲਗਾਇਆ ਗਿਆ ਹੈ।