ਮੂਸੇਵਾਲਾ ਹੱਤਿਆਕਾਂਡ ਜਾਂਚ ‘ਚ ਇੱਕ ਨਵਾਂ ਖੁਲਾਸਾ ਹੋਇਆ ਹੈ। ਲਾਰੈਂਸ ਬਿਸ਼ਨੋਈ ਦੇ ਦੋਸਤ ਬਲਦੇਵ ਚੌਧਰੀ ਨੂੰ ਲੈ ਕੇ ਲੁਧਿਆਣਾ ਪੁਲਿਸ ਬਠਿੰਡਾ ਗਈ ਸੀ। ਉਥੇ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲਈ ਗਈ। ਇਸ ਵਿਚ ਦਿਖ ਰਹੀ ਫਾਰਚੂਨਲ ਕਾਰ ਵਿਚ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕੀਤੇ ਗਏ ਸਨ। ਕਾਰ ਵਿਚ 4 ਲੋਕ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੇ ਇਸ ਪੈਟਰੋਲ ਪੰਪ ‘ਤੇ ਤੇਲ ਪਵਾਇਆ ਸੀ।
ਜਾਂਚ ਦੌਰਾਨ ਦੇਖਿਆ ਗਿਆ ਕਿ ਫਾਰਚੂਨਲ ਦਿੱਲੀ ਦੀ ਹੈ। ਕਾਰ ਦਾ ਮਾਲਕ ਵਿਦੇਸ਼ ਵਿਚ ਰਹਿੰਦਾ ਹੈ। ਹੁਣ ਪੁਲਿਸ ਕਾਰ ਦੇ ਮਾਲਕ ਦੀ ਭਾਲ ਵਿਚ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੇ ਇਹ ਕਾਰ ਕਿਸ ਨੂੰ ਦਿੱਤੀ ਹੋਈ ਸੀ। ਕਾਰ 2012 ਮਾਡਲ ਦੀ ਹੈ। ਬਲਦੇਵ ਚੌਧਰੀ ਨੇ ਇਹ ਵੀ ਦੱਸਿਆ ਕਿ ਜਿਸ ਰਾਤ ਮੂਸੇਵਾਲਾ ਦੀ ਹੱਤਿਆ ਹੋਈ ਉਸੇ ਰਾਤ ਉਸ ਨੇ ਆਪਣਾ ਮੋਬਾਈਲ ਨਸ਼ਟ ਕਰਨ ਲਈ ਮਨੀ ਨੂੰ ਦੇ ਦਿੱਤਾ ਸੀ।
ਮਨੀ ਬਲਦੇਵ ਚੌਧਰੀ ਦਾ ਖਾਸ ਬੰਦਾ ਹੈ ਜਿਸ ਰਾਤ ਮੂਸੇਵਾਲਾ ਦੀ ਹੱਤਿਆ ਹੋਈ ਉਸੇ ਰਾਤ ਚੌਧਰੀ ਨੇ ਆਪਣਾ ਮੋਬਾਈਲ ਮਨੀ ਨੂੰ ਦੇ ਦਿੱਤਾ ਸੀ। ਚੌਧਰੀ ਨੇ ਮਨੀ ਨੂੰ ਕਿਹਾ ਕਿ ਮੋਬਾਈਲ ਨੂੰ ਤੋੜ ਕੇ ਨਾਲੇ ਵਿਚ ਸੁੱਟ ਦੇ ਤੇ ਅਗਲੇ ਹੀ ਦਿਨ ਮਨੀ ਨੇ ਮੋਬਾਈਲ ਤੋੜ ਕੇ ਨਾਲੇ ਵਿਚ ਸੁੱਟ ਦਿੱਤਾ। ਪੁਲਿਸ ਨੇ ਚੌਧਰੀ ਦੀ ਨਿਸ਼ਾਨਦੇਹੀ ‘ਤੇ ਹੀ ਮਨੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ।
ਨਿੰਦਰ ਵੀ ਚੌਧਰੀ ਦਾ ਕਰੀਬੀ ਹੈ। ਨਿੰਦਰ ਤੇ ਬਲਦੇਵ ਚੌਧਰੀ ਇਕੱਠੇ ਭਾਦਸੋਂ ਨਿਵਾਸੀ ਗੋਲਡੀ ਬਰਾੜ ਦੇ ਸਾਥੀ ਜਸਕਰਨ ਤੋਂ ਹਥਿਆਰ ਲੈਣ ਗਏ ਸਨ। ਜਸਕਰਨ ਨੇ 2 ਪਿਸਤੌਲਾਂ ਬਲਦੇਵ ਚੌਧਰੀ ਨੂੰ ਦਿੱਤੀਆਂ ਸੀ ਤੇ ਇਕ ਹੋਰ ਵਿਅਕਤੀ ਨੂੰ ਦਿੱਤੀ ਸੀ। ਦੋ ਪਿਸਤੌਲਾਂ ਤਾਂ ਬਲਦੇਵ ਚੌਧਰੀ ਤੋਂ ਬਰਾਮਦ ਹੋ ਗਈਆਂ ਸਨ ਪਰ ਤੀਜੀ ਪਿਸਤੌਲ ਦਾ ਦੋਸ਼ੀ ਅਜੇ ਪੁਲਿਸ ਦੀ ਪਕੜ ਤੋਂ ਦੂਰ ਸੀ। ਚੌਧਰੀ ਦੀ ਨਿਸ਼ਾਨਦੇਹੀ ‘ਤੇ ਹੀ ਨਿੰਦਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: