FM ਰੇਡੀਓ ‘ਤੇ ਹੁਣ ਨਸ਼ੀਲੇ ਪਦਾਰਥਾਂ ਸਣੇ ਇਨ੍ਹਾਂ ਨੂੰ ਪ੍ਰਮੋਟ ਕਰਨ ਵਾਲੇ ਕੰਟੈਂਟ ਨਾਲ ਸਬੰਧਤ ਗਾਣੇ ਨਹੀਂ ਸੁਣਾਈ ਦੇਣਗੇ। ਕੇਂਦਰ ਸਰਕਾਰ ਨੇ FM ਰੇਡੀਓ ਚੈਨਲਾਂ ਨੂੰ ਨਸ਼ੇ ਨੂੰ ਬੜਾਵਾ ਦੇਣ ਵਾਲੇ ਗਾਣੇ ਜਾਂ ਹੋਰ ਕੰਟੈਂਟ ਪ੍ਰਸਾਰਿਤ ਨਾ ਕਰਨ ਲਈ ਚੇਤਾਵਨੀ ਦਿੱਤੀ ਹੈ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਐੱਫਐੱਮ ਰੇਡੀਓ ਚੈਨਲਾਂ ਨੂੰ ਇਸ ਲਈ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਮੰਤਰਾਲੇ ਨੇ ਆਪਣੇ ਨਿਰਦੇਸ਼ ਵਿਚ ਕਿਹਾ ਹੈ ਕਿ ਨਿਰਧਾਰਤ ਨਿਯਮਾਂ ਤੇ ਸ਼ਰਤਾਂ ਦਾ ਸਖਤੀ ਨਾਲ ਪਾਲਣ ਕਰੇ ਤੇ ਸ਼ਰਾਬ, ਡਰੱਗਸ, ਗੰਨ ਕਲਚਰ ਸਣੇ ਅਸਮਾਜਿਕ ਗਤੀਵਿਧੀਆਂ ਨੂੰ ਬੜ੍ਹਾਵਾ ਦੇਣ ਵਾਲੇ ਕਿਸੇ ਵੀ ਕੰਟੈਂਟ ਦਾ ਪ੍ਰਸਾਸਣ ਨਾ ਕਰੇ।
ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਕਿਸੇ ਦੀ ਤਰ੍ਹਾਂ ਉਲੰਘਣ ਹੋਣ ‘ਤੇ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ ਅਤੇ ਮਾਈਗ੍ਰੇਸ਼ਨ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ ਵਿਚ ਨਿਰਧਾਰਤ ਨਿਯਮਾਂ ਤੇ ਸ਼ਰਤਾਂ ਮੁਤਾਬਕ ਸਹੀ ਮੰਨੀ ਜਾਣ ਵਾਲੀ ਕਾਰਵਾਈ ਕੀਤੀ ਜਾਵੇਗੀ।
ਮੰਤਰਾਲੇ ਨੇ ਕੁਝ ਐੱਫਐੱਮ ਚੈਨਲਾਂ ਵੱਲੋਂ ਸ਼ਰਾਬ, ਡਰੱਗਜ਼, ਹਥਿਆਰ, ਗੈਂਗਸਟਰ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਤੇ ਸਮੱਗਰੀ ਚਲਾਉਂਦੇ ਦੇਖਿਆ ਸੀ ਜਿਸ ਦੇ ਬਾਅਦ ਇਹ ਐਡਵਾਇਜਰੀ ਜਾਰੀ ਕੀਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨੋਟ ਕੀਤਾ ਕਿ ਅਜਿਹੀ ਸਮੱਗਰੀ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਗੰਨ ਕਲਚਰ ਨੂੰ ਜਨਮ ਦਿੰਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਚੋਰਾਂ ਨੇ ਇਨੋਵਾ ਕਾਰ ‘ਚੋਂ ਚੋਰੀ ਕੀਤੇ 8 ਲੱਖ ਰੁਪਏ, ਜਾਂਚ ‘ਚ ਜੁਟੀ ਪੁਲਿਸ
ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਆਲ ਇੰਡੀਆ ਰੇਡੀਓ ਪ੍ਰੋਗਰਾਮ ਕੋਡ ਦੀ ਉਲੰਘਣਾ ਕਰਦੀ ਹੈ ਅਤੇ ਕੇਂਦਰ ਸਰਕਾਰ ਨੂੰ ਇਜਾਜ਼ਤ ਮੁਅੱਤਲ ਕਰਨ ਅਤੇ ਪ੍ਰਸਾਰਣ ਦੀ ਮਨਾਹੀ ਸਮੇਤ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ।
ਵੀਡੀਓ ਲਈ ਕਲਿੱਕ ਕਰੋ -: