ਸਾਲ ਦੇ ਪਹਿਲੇ ਹੀ ਦਿਨ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਹਿੰਦੂ ਪਰਿਵਾਰਾਂ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਜੰਮੂ ਖੇਤਰ ਵਿਚ ਅੱਤਵਾਦੀ ਹਮਲੇ ਬਾਰੇ ਖੁਫੀਆ ਜਾਣਕਾਰੀ ਮਿਲੀ ਹੈ, ਜਿਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਇਸ ਵਿਚ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ, ਜਿਸ ਵਿਚ ਪੁੰਛ ਤੇ ਰਾਜੌਰੀ ਵਿਚ ਸੀਆਰਪੀਐੱਫ ਦੀਆਂ ਲਗਭਗ 18 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ ਜਿਨ੍ਹਾਂ ਵਿਚੋਂ 10 ਕੰਪਨੀਆਂ ਦਿੱਲੀ ਤੋਂ ਭੇਜੀਆਂ ਗਈਆਂ ਹਨ। ਦੋਵੇਂ ਖੇਤਰਾਂ ਦੇ ਚੱਪੇ-ਚੱਪੇ ‘ਤੇ ਸੈਨਾਬਲ ਤਾਇਨਾਤ ਰਹੇਗਾ ਤਾਂ ਕਿ ਫਿਰ ਤੋਂ ਅੱਤਵਾਦੀ ਕਿਸੇ ਹਿੰਦੂ ਪਰਿਵਾਰ ਨੇ ਇਥੇ ਨਿਸ਼ਾਨਾ ਨਾ ਬਣਾ ਸਕੇ।
ਦੱਸ ਦੇਈਏ ਕਿ 1 ਜਨਵਰੀ ਨੂੰ ਅੱਤਵਾਦੀਆਂ ਨੇ ਰਾਜੌਰੀ ਦੇ ਧਾਂਗਰੀ ਇਲਾਕੇ ਵਿਚ ਕਈ ਹਿੰਦੂ ਪਰਿਵਾਰਾਂ ‘ਤੇ ਗੋਲੀਬਾਰੀ ਕੀਤੀ ਸੀ। ਅੱਤਵਾਦੀਆਂ ਨੇ ਇਥੇ ਪਹਿਲਾਂ ਪਰਿਵਾਰ ਤੋਂ ਆਧਾਰ ਕਾਰਡ ਮੰਗਿਆ, ਫਿਰ ਉਨ੍ਹਾਂ ਦੀ ਪਛਾਣ ਕਰਕੇ ਗੋਲੀਬਾਰੀ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਲਗਭਗ 7.15 ਵਜੇ ਹਾਇਰ ਸੈਕੰਡਰੀ ਸਕੂਲ ਡਾਂਗਰੀ ਕੋਲ ਇਸ ਹਮਲੇ ਵਿਚ ਇਕ ਮਹਿਲਾ ਤੇ ਇਕ ਬੱਚੇ ਸਣੇ ਇਕ ਹਿੰਦੂ ਪਰਿਵਾਰ ਦੇ 7 ਲੋਕ ਜ਼ਖਮੀ ਹੋ ਗਏ। ਬਾਅਦ ਵਿਚ 4 ਲੋਕਾਂ ਨੇ ਦਮ ਤੋੜ ਦਿੱਤਾ ਜਦੋਂ ਕਿ ਹੋਰਨਾਂ ਦਾ ਇਲਾਜ ਜੀਐੱਮਸੀ ਰਾਜੌਰੀ ਵਿਚ ਚੱਲ ਰਿਹਾ ਹੈ। ਸੋਮਵਾਰ ਨੂੰ ਵੀ ਅੱਤਵਾਦੀ ਹਮਲਾ ਹੋਇਆ ਜਿਸ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ 5 ਜ਼ਖਮੀ ਹੋ ਗਏ।
ਇਸ ਤੋਂ ਪਹਿਲਾਂ ਜੰਮੂ ਪੁਲਿਸ ਨੇ ਪੀੜਤ ਪਰਿਵਾਰਾਂ ਦੇ ਘਰ ਜਾ ਕੇ ਲੋਕਾਂ ਦਾ ਹਾਲ-ਚਾਲ ਪੁੱਛਿਆ। ਨਾਲ ਹੀ ਆਸ-ਪਾਸ ਦੇ ਇਲਾਕੇ ਨੂੰ ਸਰਚ ਕੀਤਾ। ਦੂਰ-ਦੁਰਾਡੇ ਰਹਿਣ ਵਾਲੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੰਮੂ-ਕਸ਼ਮੀਰ ਪੁਲਿਸ ਤੁਹਾਡੇ ਨਾਲ ਹੈ। ਤੁਸੀਂ ਸਾਡਾ ਸੰਪਰਕ ਨੰਬਰ ਆਪਣੇ ਕੋਲ ਰੱਖੋ, ਤੁਹਾਨੂੰ ਕੋਈ ਵੀ ਪ੍ਰੇਸ਼ਾਨੀ ਹੁੰਦੀ ਹੈ ਜਾਂ ਕੋਈ ਸ਼ੱਕੀ ਦਿਖੇ ਤਾਂ ਤੁਰੰਤ ਪੁਲਿਸ ਨੂੰ ਸੰਪਰਕ ਕਰੋ।
ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। LG ਨੇ ਪੀੜਤ ਪਰਿਵਾਰਾਂ ਦੀ ਮੁਆਵਜ਼ੇ ਤੇ ਨੌਕਰੀ ਦੇਣ ਦੀ ਮੰਗ ਮੰਨ ਲਈ। ਇਸ ਦੇ ਬਾਅਦ ਪੀੜਤ ਪਰਿਵਾਰ ਲਾਸ਼ਾਂ ਦੇ ਅੰਤਿਮ ਸਸਕਾਰ ਲਈ ਤਿਆਰ ਹੋ ਗਿਆ। ਸਵੇਰੇ 10 ਵਜੇ ਹਮਲੇ ਵਿਚ ਜਾਨ ਗੁਆਉਣ ਵਾਲਿਆਂ ਦਾ ਅੰਤਿਮ ਸਸਕਾਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: