ਮੰਕੀਪੌਕਸ ਦੇ ਵਧਦੇ ਖਤਰੇ ਵਿਚ ਇਸ ਦੀ ਵੈਕਸੀਨ ਨੂੰ ਲੈ ਕੇ ਤਿਆਰੀ ਤੇਜ਼ ਹੋ ਗਈ ਹੈ। ਸਰਕਾਰ ਇਸ ਲਈ ਟੈਂਡਰ ਲੈ ਕੇ ਆਈ ਹੈ। ਇਹ ਟੈਂਡਰ ਮੰਕੀਪੌਕਸ ਦੀ ਵੈਕਸੀਨ ਬਣਾਉਣ, ਉਸ ਦਾ ਪਤਾ ਲਗਾਉਣ ਵਾਲੀ ਕਿਟ ਲਈ ਕੱਢਿਆ ਗਿਆ ਹੈ।
ਕੇਂਦਰ ਨੇ ਇਸ ਲਈ ਦੇਸ਼ ਦੇ ਵੈਕਸੀਨ ਨਿਰਮਾਤਾ ਕੰਪਨੀਆਂ ਤੋਂ ਐਕਸਪ੍ਰੈਸ਼ਨ ਆਫ ਇੰਟਰਸਟ ਮੰਗਿਆ ਹੈ ਮਤਲਬ ਜੋ ਵੈਕਸੀਨ ਨਿਰਮਾਤਾ ਕੰਪਨੀ ਮੰਕੀਪੌਕਸ ਵੈਕਸੀਨ ਬਣਾਉਣ ਦੇ ਇੱਛੁਕ, ਉਨ੍ਹਾਂ ਤੋਂ ਇਸ ਲਈ ਅਰਜ਼ੀਆਂ ਮੰਗੀਆਂ ਹਨ। ਕੇਂਦਰ ਨੇ ਵੈਕਸੀਨ ਨਿਰਮਾਤਾ ਕੰਪਨੀਆਂ ਤੋਂ ਜੂਨੋਟਿਕ ਡਿਜੀਜ਼ ਖਿਲਾਫ ਸਾਂਝੇ ਤੌਰ ‘ਤੇ ਵੈਕਸੀਨ ਡਾਇਗਨੋਸਟਿਕ ਕਿੱਟ ਬਣਾਉਣ ਦਾ ਟੈਂਡਰ ਮੰਗਿਆ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਵੈਕਸੀਨ ਨਿਰਮਾਤਾ ਕੰਪਨੀਆਂ, ਫਾਰਮਾ ਕੰਪਨੀਆਂ, ਰਿਸਰਚ ਤੇ ਡਿਵੈਲਪਮੈਂਟ ਸੰਸਥਾਵਾਂ ਤੇ ਇਨ੍ਹਾਂ ਵਿਟ੍ਰੋ ਕਿਟ ਡਾਇਗਨੋਸਟਿਕ ਕਿਟ ਨਿਰਮਾਤਾਵਾਂ ਤੋਂ ਇਸ ਸਬੰਧੀ ਟੈਂਡਰ ਮੰਗਿਆ ਹੈ।

ਇਨ੍ਹਾਂ ਸਾਰੇ ਨਿਰਮਾਤਾਵਾਂ ਤੋਂ ਮੰਕੀਪੌਕਸ ਦੀ ਵੈਕਸੀਨ ਤੇ ਇਸ ਦੇ ਡਾਇਗਨੋਸਟਿਕ ਕਿਟ ਨੂੰ ਇਕੱਠੇ ਵਿਕਸਿਤ ਕਰਨਾ ਹੋਵੇਗਾ। ਦੇਸ਼ ਵਿਚ ਮੰਕੀਪੌਕਸ ਦੇ ਚਾਰ ਮਾਮਲਿਆਂ ਦੇ ਬਾਅਦ ਸਰਕਾਰ ਇਸ ਵਿਚ ਜਲਦੀ ਤੋਂ ਕਾਰਵਾਈ ਚਾਹੁੰਦੀ ਹੈ।
ਇਸ ਦਰਮਿਆਨ ICMR ਤਹਿਤ ਕੰਮ ਕਰਨ ਵਾਲੀ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ ਨੇ ਮਰੀਜ਼ ਦੇ ਨਮੂਨੇ ਨਾਲ ਮੰਕੀਪੌਕਸ ਦੇ ਵਾਇਰਲ ਨੂੰ ਵੱਖ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ। ਐੱਨਆਈਵੀ ਦੇ ਸੀਨੀਅਰ ਵਿਗਿਆਨੀ ਡਾ. ਪ੍ਰਗਿਆ ਯਾਦਵ ਨੇ ਕਿਹਾ ਕਿ ਇਸ ਨਾਲ ਡਾਇਗਨੋਸਟਿਕ ਕਿਟ ਦੇ ਨਾਲ-ਨਾਲ ਵੈਕਸੀਨ ਬਣਾਉਣ ਦਾ ਵੀ ਰਸਤਾ ਮਿਲ ਸਕਦਾ ਹੈ। ਨਮੂਨੇ ਨਾਲ ਵਾਇਰਸ ਨੂੰ ਵੱਖ ਕਰਨਾ ਬਹੁਤ ਵੱਡੀ ਉਪਲਬਧੀ ਹੈ।
ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

WHO ਦੇ ਅਨੁਸਾਰ, Monkeypox ਇੱਕ ਵਾਇਰਲ ਜ਼ੂਨੋਸਿਸ ਹੈ। ਯਾਨੀ ਕਿ ਇਹ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲਦਾ ਹੈ ਜਾਂ ਜਾਨਵਰ ਤੋਂ ਇਨਸਾਨ ਵਿਚ ਆਉਂਦਾ ਹੈ। ਇਸ ਦੇ ਲੱਛਣ ਘੱਟ ਜਾਂ ਘੱਟ ਚੇਚਕ ਦੇ ਸਮਾਨ ਹੁੰਦੇ ਹਨ ਪਰ ਇਹ ਘੱਟ ਗੰਭੀਰ ਹੁੰਦਾ ਹੈ। ਮੰਕੀਪੌਕਸ ਦੇ ਸਭ ਤੋਂ ਆਮ ਲੱਛਣ ਹਨ ਬੁਖਾਰ, ਧੱਫੜ, ਜਿਸ ਨਾਲ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਹੋ ਸਕਦੀਆਂ ਹਨ।






















