ਪੰਜਾਬ ਵਿਚ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। 117 ਸੀਟਾਂ ਉਤੇ ਹੋ ਰਹੇ ਮਤਦਾਨ ਨੂੰ ਲੈ ਕੇ ਨੌਜਵਾਨਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਵੋਟ ਪਾ ਕੇ ਉਨ੍ਹਾਂ ਨੂੰ ਕਾਫੀ ਚੰਗਾ ਲੱਗ ਰਿਹਾ ਹੈ। ਸੂਬੇ ਦੇ ਪੋਲਿੰਗ ਬੂਥਾਂ ਵਿਚ ਸਵੇਰੇ ਸਭ ਤੋਂ ਪਹਿਲਾਂ ਨੌਜਵਾਨ ਹੀ ਵੋਟਿੰਗ ਕਰਨ ਪੁੱਜੇ। ਅੰਮ੍ਰਿਤਸਰ ਦੇ ਓਮਿਕਾ ਤੇ ਅਭਿਸ਼ੇਕ ਨੇ ਪਹਿਲੀ ਵਾਰ ਵੋਟ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਦੋਵੇਂ ਭਰਾ-ਭੈਣ ਹਨ।
ਇਸੇ ਤਰ੍ਹਾਂ ਜਲੰਧਰ ਵਿਚ ਪਹਿਲੀ ਵਾਰ ਮਤਦਾਨ ਕਰਨ ਤੋਂ ਬਾਅਦ ਰੀਤਿਕਾ ਤੇ ਪਾਰਸ ਨੇ ਵੀ ਖੁਸ਼ੀ ਜ਼ਾਹਿਰ ਕੀਤੀ।ਇਸ ਦੌਰਾਨ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਰੀਤਿਕਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਪਠਾਨਕੋਟ ਦੇ ਬੂਥ ਨੰਬਰ 19 ਅਤੇ 29 ਵਿਚ ਪਹਿਲੀ ਵਾਰ ਵੋਟ ਦੇ ਰਹੇ ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗੇ। ਨੌਜਵਾਨਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਪਹਿਲੀ ਵਾਰ ਵੋਟ ਪਾਉਣ ਤੋਂ ਬਾਅਦ ਘਰੋਟਾ ਦੀ ਮੁਸਕਾਨ ਦਾ ਕਹਿਣਾ ਹੈ ਕਿ ਵੋਟ ਪਾ ਕੇ ਉਸ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੁਰਦਾਸਪੁਰ ਦੀ ਦਿਵਿਆ ਨੇ ਵੀ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਉਹ ਸਵੇਰੇ 8 ਵਜੇ ਹੀ ਵੋਟ ਪਾਉਣ ਪੁੱਜ ਗਈ ਸੀ। ਰੂਪਨਗਰ ਦੇ ਮਲਕਪੁਰ ਪਿੰਡ ਦੇ ਪੋਲਿੰਗ ਬੂਥ ‘ਤੇ ਤਜਿੰਦਰ ਕੌਰ ਨੇ ਪਹਿਲੀ ਵਾਰ ਵੋਟ ਪਾਈ। ਉਸ ਦਾ ਕਹਿਣਾ ਹੈ ਕਿ 5 ਸਾਲ ਵਿਚ ਇਕ ਵਾਰ ਅਜਿਹਾ ਮੌਕਾ ਮਿਲਦਾ ਤੇ ਸਾਰਿਆਂ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।